ਧਾਰੀਵਾਲ, 4 ਜਨਵਰੀ (ਜੇਮਸ ਨਾਹਰ)-ਉੱਘੇ ਸਮਾਜ ਸੇਵੀ ਤੇ ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਡਾਕਟਰ ਨਿਰਮਲ ਸਿੰਘ ਦੇ ਭਰਾ ਬਲਜੀਤ ਕੁਮਾਰ ਪੁੱਤਰ ਭਜਨ ਲਾਲ ਪਿੰਡ ਡੁਗਰੀ ਜ਼ਿਲ੍ਹਾ ਗੁਰਦਾਸਪੁਰ ਹੌਲਦਾਰ ਤੋਂ ਏ.ਐੱਸ.ਆਈ. ਪਦਉਨਤ ਹੋਏ ਹਨ | ਇਹ ਜਾਣਕਾਰੀ ਡਾਕਟਰ ਨਿਰਮਲ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਧਰਮਪਤਨੀ ਰਾਜਵਿੰਦਰ ਕੌਰ ਦੇ ਭਰਾ ਬਲਜੀਤ ਕੁਮਾਰ ਜੋ ਕਿ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਵਿਭਾਗ ਵਿਚ ਹੌਲਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਹੌਲਦਾਰ ਤੋਂ ਏ.ਐੱਸ.ਆਈ. ਪਦਉਨਤ ਕੀਤਾ ਹੈ, ਜਿਸ ਨੂੰ ਏ.ਡੀ.ਜੀ.ਪੀ. ਆਰ.ਐਨ. ਡੋਕੇ ਨੇ ਸਟਾਰ ਲਗਾ ਕੇ ਮਿਲੀ ਇਸ ਨਿਯੁਕਤੀ ਦੀ ਵਧਾਈ ਦਿੱਤੀ | ਨਵ-ਨਿਯੁਕਤ ਏ.ਐੱਸ.ਆਈ. ਬਲਜੀਤ ਕੁਮਾਰ ਨੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਏਗਾ |