ਧਾਰੀਵਾਲ, 4 ਜਨਵਰੀ (ਸਵਰਨ ਸਿੰਘ)-ਸਥਾਨਕ ਬਿਜਲੀ ਘਰ ਦੇ ਸਾਹਮਣੇ ਮੁੱਖ ਮਾਰਗ 'ਤੇ ਨਵੇਂ ਸਾਲ ਦੀ ਆਮਦ 'ਤੇ ਮੁਹੱਲਾ ਲੁਧਿਆਣਾ ਦੇ ਨੌਜਵਾਨਾਂ ਵਲੋਂ ਇਲਾਕੇ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਤੇ ਲੰਗਰ ਲਗਾਇਆ ਗਿਆ, ਜਿਸ 'ਚ ਸਮਾਜ 'ਚ ਚੰਗੀਆਂ ਸੇਵਾਵਾਂ ਬਦਲੇ ਬਾਬਾ ਸ਼ਿਵਾਨੀ ਤੇ ਸੁਨੰਦਨ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹੀਰਾ ਲਹੌਰੀਆ, ਬੱਬਾ ਗਿੱਲ, ਅਤੁੱਲ ਗੁੱਲੂ, ਸਾ. ਕੌਂਸਲਰ ਵਿਲਿਅਮ ਹੀਰੋ, ਪਵਨ ਵੱਡਾ ਬੰਨੀ ਗਿੱਲ, ਮਨੀ ਗਿੱਲ, ਦੀਪਕ ਲਹੌਰੀਆ, ਸੰਦੀਪ ਸਹੋਤਾ, ਜੌਰਜ ਗਿੱਲ, ਅੰਸ ਗਿੱਲ, ਸਾਹਿਲ ਗਿੱਲ, ਮਨੀ ਚੌਹਾਨ, ਰਾਹੁਲ, ਗੋਵਿੰਦਾ, ਸਿਕੰਦਰ ਕਲਿਆਣ, ਦੀਪ ਜੰਦੂ, ਕਾਲੀਆ, ਸੀਲੂ, ਕਾਕਾ ਗਿੱਲ ਆਦਿ ਨੇ ਵੀ ਸੇਵਾ 'ਚ ਭਾਗ ਲਿਆ |