16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪਿੰਡਾਂ 'ਚ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 05-01-2026
ਗੁਰਦਾਸਪੁਰ, 4 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਦਿਹਾਤੀ ਖੇਤਰ 'ਚ ਗੰਦਗੀ ਦੇ ਢੇਰਾਂ ਨਾਲ ਲੋਕਾਂ ਨੰੂ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਤੇ ਸਬੰਧਿਤ ਵਿਭਾਗ ਪਿਛਲੇ 5-7 ਸਾਲਾ ਤੋਂ ਕੂੜਾ ਡੰਪ ਦਾ ਕੋਈ ਹੱਲ ਨਹੀਂ ਕਰ ਸਕਿਆ | ਜਿਸ ਕਾਰਨ ਵਿਭਾਗ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ | ਇਸ ਸਬੰਧੀ ਪਿੰਡ ਵਾਸੀਆਂ ਨੇ ਸਾਂਝੇ ਬਿਆਨ ਰਾਹੀਂ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਚ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਆਉਂਦੇ ਸਾਰ ਹੀ ਦੁਹਾਈ ਪਾਈ ਸੀ ਕਿ ਪਿੰਡਾਂ ਅੰਦਰੋਂ ਕੂੜਾ ਖ਼ਤਮ ਕਰਨ ਲਈ ਕੂੜਾ ਡੰਪ ਕਰਨ ਵਾਸਤੇ ਕਨਟੇਨਰ ਰੱਖੇ ਜਾਣਗੇ ਪਰ ਅਜੇ ਤੱਕ ਕਿਸੇ ਪਿੰਡ ਵਿਚ ਕੋਈ ਵੀ ਕੂੜਾਦਾਨ ਨਹੀਂ ਰੱਖਿਆ ਗਿਆ | ਕੁਝ ਪਿੰਡਾਂ ਅੰਦਰ ਲੋਕਾਂ ਨੇ ਆਪਣੇ ਪੱਧਰ 'ਤੇ ਕੂੜਾ ਚੁੱਕਣ ਲਈ ਪ੍ਰਵਾਸੀ ਮਜ਼ਦੂਰ ਰੱਖੇ ਹਨ, ਉਨ੍ਹਾਂ ਨੰੂ ਵੀ ਕੂੜਾ ਡੰਪ ਲਈ ਜਗਾ ਨਹੀਂ ਮਿਲਦੀ | ਜਿਸ ਕਾਰਨ ਉਹ ਸੜਕਾਂ ਜਾਂ ਖ਼ਾਲੀ ਪਈ ਜਗਾ 'ਤੇ ਕੂੜਾ ਸੁੱਟ ਜਾਂਦੇ ਹਨ, ਜਿਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉੱਥੇ ਹੀ ਗੰਦਗੀ ਕਾਰਨ ਭੈੜੀ ਬਦਬੂ ਫੈਲਦੀ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਿੰਡ ਦੀਆਂ ਪੰਚਾਇਤਾਂ ਨੇ ਬੀ.ਡੀ.ਪੀ.ਓ ਤੇ ਡੀ.ਡੀ.ਪੀ.ਓ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਅਨੇਕਾਂ ਵਾਰ ਲਿਆਂਦਾ ਹੈ ਤੇ ਫਿਰ ਵੀ ਕੋਈ ਹੱਲ ਨਹੀਂ ਹੋਇਆ | ਜਿਸ ਕਾਰਨ ਪਿੰਡ ਦੇ ਲੋਕ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੰੂ ਕੋਸ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਿੰਡਾਂ ਅੰਦਰੋਂ ਕੂੜਾ ਕਰਕਟ ਨੰੂ ਡੰਪ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੰੂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ, ਜਿਸ ਨਾਲ ਪਿੰਡ ਅੰਦਰੋਂ ਕੂੜਾ ਕਰਕਟ ਦਾ ਸਹੀ ਹੱਲ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਸਫ਼ਾਈ ਕਰਮਚਾਰੀ ਪ੍ਰੇਸ਼ਾਨ ਅਗਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਸਮਾਗਮ ਤੇ ਲੰਗਰ ਲਗਾਇਆ
Ad Position 24