16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਸਫ਼ਾਈ ਕਰਮਚਾਰੀ ਪ੍ਰੇਸ਼ਾਨ

Ad Position 21
No active advertisement
ਅਸ਼ਵਨੀ ਫੱਜੂਪੁਰ ਤੇ ਹਰਪ੍ਰੀਤ ਪਰਮਾਰ <br/> 05-01-2026
ਗੁਰਦਾਸਪੁਰ, 4 ਜਨਵਰੀ (ਪੰਕਜ ਸ਼ਰਮਾ)-ਸਿੱਖਿਆ ਵਿਭਾਗ ਦੇ ਪ੍ਰਾਇਮਰੀ ਸਕੂਲਾਂ 'ਚ ਕੰਮ ਕਰਦੇ 173 ਸਫ਼ਾਈ ਕਰਮਚਾਰੀਆਂ ਨੰੂ ਪਿਛਲੇ 4 ਮਹੀਨਿਆਂ ਤੋਂ ਨਿਗੂਣੀ ਤਨਖ਼ਾਹ ਨਾ ਮਿਲਣ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ | ਇਸ ਸਬੰਧੀ ਐਲੀਮੈਂਟਰੀ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਤੇ ਸੂਬਾਈ ਆਗੂ ਹਰਪ੍ਰੀਤ ਪਰਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੰੂ ਸਤੰਬਰ ਤੋਂ ਦਸੰਬਰ 2025 ਤੱਕ 4 ਮਹੀਨੇ ਦੀ ਤਨਖ਼ਾਹ ਜਾਰੀ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੀਆਂ ਤਨਖ਼ਾਹਾਂ ਸਬੰਧੀ ਜ਼ਿਲ੍ਹਾ ਸਿੱਖਿਆ ਦਫ਼ਤਰ ਨਾਲ ਵੀ ਗੱਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਲਿਸਟ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਚੰਡੀਗੜ੍ਹ ਵਲੋਂ ਆਉਂਦੀ ਹੈ ਤੇ ਫਿਰ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀ. ਇਨ੍ਹਾਂ ਦੇ ਬਿੱਲ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਨੰੂ ਭੇਜਦਾ ਹੈ ਅਤੇ ਉਹ ਅੱਗੋਂ ਬਿੱਲ ਬਣਾ ਕੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਨੰੂ ਭੇਜਦੇ ਹਨ, ਜਿੱਥੋਂ ਇਨ੍ਹਾਂ ਦੀ ਤਨਖ਼ਾਹ ਖਾਤਿਆਂ 'ਚ ਪੈਂਦੀ ਹੈ | ਆਗੂਆਂ ਨੇ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਲੰਬੀ ਹੈ | ਜਿਸ ਕਾਰਨ ਸਫ਼ਾਈ ਕਰਮਚਾਰੀਆਂ ਨੰੂ ਕਈ ਕਈ ਮਹੀਨੇ ਤਨਖ਼ਾਹ ਹੀ ਨਹੀਂ ਮਿਲਦੀ | ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ 'ਚ ਰਹਿੰਦੇ ਹਨ ਜਾਂ ਸਕੂਲ ਮੁਖੀਆਂ ਨੰੂ ਵਾਰ ਵਾਰ ਤਨਖ਼ਾਹ ਨਾ ਮਿਲਣ ਦਾ ਕਾਰਨ ਪੁੱਛਦੇ ਹਨ | ਆਗੂਆਂ ਅਸ਼ਵਨੀ ਫੱਜੂਪੁਰ, ਹਰਪ੍ਰੀਤ ਪਰਮਾਰ, ਰਛਪਾਲ ਉਦੋਕੇ, ਸੁਖਦੀਪ ਜੌਲੀ, ਸਤਿਬੀਰ ਕਾਹਲੋਂ ਆਦਿ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਕੋਲੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ 'ਚ ਕੰਮ ਕਰਦੇ 173 ਸਫ਼ਾਈ ਕਰਮਚਾਰੀਆਂ ਦੀ ਤਨਖ਼ਾਹ ਬੀ.ਪੀ.ਈ.ਓ ਦਫ਼ਤਰਾਂ ਰਾਹੀਂ ਦਿੱਤੀ ਜਾਵੇ ਤੇ ਪੰਜਾਬ ਦੇ ਸਾਰੇ ਪ੍ਰਾਇਮਰੀ ਸਕੂਲਾਂ 'ਚ ਸਫ਼ਾਈ ਕਰਮਚਾਰੀ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵੈਨੇਜ਼ੂਏਲਾ 'ਤੇ ਅਮਰੀਕੀ ਹਮਲਾ ਸਿੱਧਾ ਦੂਸਰੇ ਦੇਸ਼ ਦੀ ਆਜ਼ਾਦੀ ਦੀ ਹੋਂਦ 'ਤੇ ਹਮਲਾ ਅਗਲੀ ਖ਼ਬਰ ਪਿੰਡਾਂ 'ਚ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
Ad Position 24