20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸ੍ਰੀ ਬਾਵਾ ਲਾਲ ਜੀ ਦੇ 671ਵੇਂ ਜਨਮ 'ਤੇ ਸ਼ਰਧਾਲੂ ਸੰਗਤ ਦਾ ਹੋਵੇਗਾ ਨਿੱਘਾ ਸਵਾਗਤ- ਨਿਕੋਸਰਾਂ, ਬਾਜਵਾ <br/>

Ad Position 21
No active advertisement
ਰੂਪਤਜਿੰਦਰ ਸਿੰਘ ਨਿਕੋਸਰਾਂ ਤੇ ਪਲਵਿੰਦਰ ਸਿੰਘ ਬਾਜਵਾ ਸ਼ਕਰੀ <br/> 06-01-2026
ਧਿਆਨਪੁਰ, 5 ਜਨਵਰੀ (ਕੁਲਦੀਪ ਸਿੰਘ ਸੋਨੂੰ)-ਮਹਾਨ ਤੱਪਸਵੀ ਸ੍ਰੀ ਬਾਵਾ ਲਾਲ ਜੀ ਦੀ 671ਵੇਂ ਪਾਵਨ ਜਨਮ ਦਿਵਸ ਨੂੰ ਸਮਰਪਿਤ ਜੋੜ ਮੇਲੇ 'ਚ ਪਹੁੰਚ ਰਹੀਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਰੂਪਤਜਿੰਦਰ ਸਿੰਘ ਨਿਕੋਸਰਾਂ ਤੇ ਪਲਵਿੰਦਰ ਸਿੰਘ ਬਾਜਵਾ ਸ਼ਕਰੀ ਨੇ ਕੀਤਾ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ 'ਚ ਬਾਵਾ ਲਾਲ ਜੀ ਦੇ ਬਹੁਤ ਸਾਰੇ ਸ਼ਰਧਾਲੂ ਹਨ, ਜੋ ਬਾਵਾ ਲਾਲ ਜੀ ਦੇ ਜਨਮ ਦਿਵਸ 'ਤੇ ਧਿਆਨਪੁਰ ਵਿਖੇ ਬਾਵਾ ਲਾਲ ਜੀ ਦੇ ਦਰਬਾਰ 'ਤੇ ਨਤਮਸਤਕ ਹੋਣ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਬਾਵਾ ਲਾਲ ਮੰਦਰ ਵਲੋਂ ਪੂਜਨੀਕ ਮਹੰਤ ਰਾਮ ਸੁੰਦਰ ਦਾਸ, ਮਹੰਤ ਗੋਪਾਲ ਦਾਸ ਤੇ ਮੰਦਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਵਲੋਂ ਸ਼ਾਲਾਘਾਯੋਗ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਵੱਖ-ਵੱਖ ਦੁਕਾਨ ਮਾਲਕਾਂ, ਕਾਰੋਬਾਰੀਆਂ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੇ ਪੱਧਰ 'ਤੇ ਲੰਗਰ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬਾਵਾ ਲਾਲ ਮੰਦਰ ਦੀ ਰਹਿਨੁਮਾਈ ਹੇਠ ਪ੍ਰਬੰਧਕਾਂ ਵਲੋਂ ਧਿਆਨਪੁਰ ਨਗਰ ਵਿਚ ਪ੍ਰਭਾਤ ਫੇਰੀਆਂ, ਇਲਾਕੇ 'ਚ ਸ਼ੋਭਾ ਯਾਤਰਾ ਤੇ 20 ਤਰੀਕ ਨੂੰ ਬਹੁਤ ਵੱਡਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ | ਰੂਪਤਜਿੰਦਰ ਸਿੰਘ ਨਿਕੋਸਰਾਂ ਤੇ ਪਲਵਿੰਦਰ ਸਿੰਘ ਸਕਰੀ ਨੇ ਕਿਹਾ ਕਿ ਧਿਆਨਪੁਰ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਵੱਡੇ ਪੱਧਰ 'ਤੇ ਚਾਹ-ਪਾਣੀ ਤੇ ਬੇਅੰਤ ਪ੍ਰਕਾਰ ਦੇ ਲੰਗਰ ਛਕਾਏ ਜਾਣਗੇ ਤੇ ਸੰਗਤ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੌੜੇ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਨਗਰ ਕੀਰਤਨ ਸਜਾਇਆ <br/>
Ad Position 24