20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਨਗਰ ਕੀਰਤਨ ਦਾ ਸਵਾਗਤ ਕਰਦੇ ਅਨੰਦ ਪੈਲੇਸ ਦੇ ਐਮ.ਡੀ. ਦਲਵਿੰਦਰ ਸਿੰਘ ਸੰਧੂ, ਰਿਪਨਜੀਤ ਸਿੰਘ ਸੰਧੂ ਤੇ ਪਰਿਵਾਰਿਕ ਮੈਂਬਰ | ਤਸਵੀਰ: ਸੋਢੀ <br/> 06-01-2026
ਦੀਨਾਨਗਰ, 5 ਜਨਵਰੀ (ਸੋਢੀ/ਸ਼ਰਮਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਲਵੰਡੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਨੱਕੀ, ਪਰਮਾਨੰਦ ਤੋਂ ਹੁੰਦਾ ਹੋਇਆ ਜੀ.ਟੀ ਰਸਤੇ ਸਥਾਨਕ ਅਨੰਦ ਪੈਲੇਸ ਵਿਖੇ ਪਹੁੰਚਿਆ, ਜਿੱਥੇ ਪੈਲੇਸ ਦੇ ਐਮ.ਡੀ ਸਲਵਿੰਦਰ ਸਿੰਘ ਸੰਧੂ, ਰਿਪਨਜੀਤ ਸਿੰਘ ਸੰਧੂ ਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਨੌਜਵਾਨਾਂ ਵਲੋਂ ਸ਼ਾਨਦਾਰ ਗਤਕੇ ਦੇ ਜੌਹਰ ਵੀ ਦਿਖਾਏ ਗਏ | ਅਨੰਦ ਪੈਲੇਸ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦੇ ਸਨਮਾਨ 'ਚ ਲੰਗਰ ਦੀ ਵਿਵਸਥਾ ਕੀਤੀ ਗਈ ਸੀ | ਲੰਗਰ ਛਕਣ ਉਪਰੰਤ ਨਗਰ ਕੀਰਤਨ ਵਾਪਸ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਇਆ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੀ ਸੰਗਤ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗੁਰਦਿਆਲ ਸਿੰਘ, ਜਸਬੀਰ ਸਿੰਘ ਸੰਧੂ, ਵਿਕਰਮਜੀਤ ਸਿੰਘ ਸੰਧੂ, ਕਮਲਜੀਤ ਸਿੰਘ ਸੰਧੂ, ਸੁਖਤੇਜ ਸਿੰਘ ਸੰਧੂ, ਦਲਜੀਤ ਸਿੰਘ ਰਿਆੜ, ਰਿਪਨਜੀਤ ਸਿੰਘ ਸੰਧੂ, ਗੁਨਤੇਸ਼ ਸਿੰਘ, ਕਰਨਵੀਰ ਸਿੰਘ, ਵਰੁਣਜੋਤ ਸੰਧੂ, ਅਕਾਸ਼ਦੀਪ ਸਿੰਘ ਸੰਧੂ, ਸੁਖਜਿੰਦਰ ਸਿੰਘ ਬਥਵਾਲਾ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਵਾ ਲਾਲ ਜੀ ਦੇ 671ਵੇਂ ਜਨਮ 'ਤੇ ਸ਼ਰਧਾਲੂ ਸੰਗਤ ਦਾ ਹੋਵੇਗਾ ਨਿੱਘਾ ਸਵਾਗਤ- ਨਿਕੋਸਰਾਂ, ਬਾਜਵਾ <br/> ਅਗਲੀ ਖ਼ਬਰ ਪਾਵਰਕਾਮ ਸਰਕਲ ਦਫ਼ਤਰ ਵਿਖੇ ਕਰਮਚਾਰੀ ਦਲ ਵਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ <br/>
Ad Position 24