ਗੁਰਦਾਸਪੁਰ, 5 ਜਨਵਰੀ (ਅਸ਼ੋਕ ਸ਼ਰਮਾ)-ਪਾਵਰਕਾਮ ਦੇ ਸਰਕਲ ਦਫ਼ਤਰ ਗੁਰਦਾਸਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਖੁੰਡੀ ਦੀ ਅਗਵਾਈ ਹੇਠ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਾ ਨਵੇਂ ਸਾਲ ਦਾ ਕੈਲੰਡਰ ਐਸ.ਈ ਗੁਰਦਾਸਪੁਰ ਇੰਜੀ: ਅਮਿਤ ਸ਼ਰਮਾ ਤੇ ਐਕਸੀਅਨ ਇੰਜ: ਕੁਲਦੀਪ ਸਿੰਘ ਵਲੋਂ ਜਾਰੀ ਕੀਤਾ ਗਿਆ | ਇਸ ਸਬੰਧੀ ਪ੍ਰਧਾਨ ਤਰਲੋਕ ਸਿੰਘ ਖੁੰਡੀ ਨੇ ਦੱਸਿਆ ਕਿ ਜਥੇਬੰਦੀ ਦੇ ਸਹਿਯੋਗ ਨਾਲ ਹਰ ਵਰੇ੍ਹ ਕੈਲੰਡਰ ਜਾਰੀ ਕੀਤਾ ਜਾਂਦਾ ਹੈ | ਉਨ੍ਹਾਂ ਕੈਲੰਡਰ ਜਾਰੀ ਕਰਨ 'ਤੇ ਉਪਰੋਕਤ ਅਫ਼ਸਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ, ਗੁਰਜੀਤ ਸਿੰਘ ਘੁੰਮਣ, ਗਗਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਰਜਿੰਦਰ ਕੁਮਾਰ ਸ਼ਰਮਾ, ਬਲਕਾਰ ਸਿੰਘ, ਦਲੀਪ ਕੁਮਾਰ, ਸੰਦੀਪ, ਯੋਧ ਸਿੰਘ, ਮੈਡਮ ਮੀਨਾਕਸ਼ੀ, ਹਰਸਿਮਰਨ ਕੌਰ, ਨਾਗੇਸ਼ ਸਿੰਘ, ਸਤਿੰਦਰਦੀਪ, ਪ੍ਰਕਾਸ਼ ਘੁੱਲਾ ਆਦਿ ਹਾਜ਼ਰ ਸਨ |