ਪਠਾਨਕੋਟ, 5 ਜਨਵਰੀ (ਸੰਧੂ)-ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਮਿਸ਼ਨ ਜ਼ਿਲ੍ਹਾ ਪਠਾਨਕੋਟ ਦੀ ਸਾਂਝੀ ਕਮੇਟੀ ਦੇ ਕਾਰਕੁਨਾਂ ਨੇ ਸ੍ਰੀ ਗੁਰੂ ਰਵਿਦਾਸ ਭਲਾਈ ਕਮੇਟੀ, ਅੰਬੇਡਕਰ ਨਗਰ, ਭਦਰੋਆ ਦੇ ਸਹਿਯੋਗ ਨਾਲ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ, ਸਿੱਖਿਆ ਦੀ ਦੇਵੀ ਤੇ ਦਇਆ ਦੇ ਪ੍ਰਤੀਕ ਸਾਵਿਤਰੀਬਾਈ ਫੂਲੇ ਦੇ ਜਨਮ ਦਿਨ ਨੂੰ ਮਨਾਉਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ | ਅਜੀਤ ਭਗਤ ਦੀ ਪ੍ਰਧਾਨਗੀ ਹੇਠ ਇਕ ਪ੍ਰੋਗਰਾਮ ਵਿਚ ਮੈਂਬਰਾਂ ਨੇ ਸਾਵਿਤਰੀਬਾਈ ਫੂਲੇ ਨੂੰ ਸ਼ਰਧਾਂਜਲੀ ਭੇਟ ਕੀਤੀ | ਆਗੂਆਂ ਨੇ ਕਿਹਾ ਕਿ ਸਾਵਿਤਰੀਬਾਈ ਫੂਲੇ ਨੂੰ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਮੰਨਿਆ ਜਾਂਦਾ ਹੈ | ਮਹਾਂਰਾਸ਼ਟਰ ਸਰਕਾਰ ਦੁਆਰਾ ਉਨ੍ਹਾਂ ਨੂੰ ਸਿੱਖਿਆ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ | ਇਸ ਮੌਕੇ ਮਮਤਾ ਰਾਣੀ, ਮਨੋਹਰ ਲਾਲ, ਗੁਰਦੀਪ ਚੰਦ, ਬਿਸ਼ੰਬਰ ਦਾਸ, ਸੁਭਾਸ਼ ਚੰਦਰ, ਮਨੋਹਰ ਲਾਲ, ਅਮਰਨਾਥ, ਦਿਆਲ ਭਗਤ, ਪਰਮਜੀਤ, ਬੱਬਲੀ, ਐਡਵੋਕੇਟ ਕਾਰਤਿਕ, ਕਿ੍ਸ਼ਨਾ ਕੁਮਾਰੀ, ਆਸ਼ਾ ਕੁਮਾਰੀ, ਸੁਦੇਸ਼ ਕੁਮਾਰੀ, ਕਮਲੇਸ਼ ਕੁਮਾਰੀ, ਜੋਤੀ, ਵਿਜੇ ਕੁਮਾਰ, ਵਰਿੰਦਰ ਪਾਲ ਸਿੰਘ, ਸ਼ਿਵ ਤਰਸੇਮ ਸਿੰਘ, ਸ਼ਿਵ ਰਾਜ ਕੁਮਾਰ, ਲਾਲ ਸਿੰਘ, ਪਿ੍ਥਵੀ ਰਾਜ, ਬਿਸ਼ਨੋ ਦੇਵੀ, ਰੇਖਾ ਰਾਣੀ, ਬਿਮਲਾ ਦੇਵੀ, ਰਾਣੀ ਦੇਵੀ, ਬੂਟਾ ਰਾਮ ਅਤੇ ਸ਼ਾਮ ਸੁੰਦਰ ਆਦਿ ਹਾਜ਼ਰ ਸਨ |