21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਹਿੰਦੂ ਯੁਵਾ ਕਲੱਬ ਵਲੋਂ ਆਯੋਜਿਤ ਕੀਤੀ ਜਾ ਰਹੀ ਸ਼ੋਭਾ ਯਾਤਰਾ ਦਾ ਐਮ.ਸੀ. ਰਾਜੂ ਮਹਾਜਨ ਕਰਨਗੇ ਉਦਘਾਟਨ <br/>

Ad Position 21
No active advertisement
ਕਲੱਬ ਮੈਂਬਰ ਐਮ.ਸੀ. ਰਾਜੂ ਮਹਾਜਨ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ: ਸੰਧੂ <br/> 06-01-2026
ਪਠਾਨਕੋਟ, 5 ਜਨਵਰੀ (ਸੰਧੂ)-ਹਿੰਦੂ ਯੁਵਾ ਕਲੱਬ ਦੇ ਇਕ ਵਫ਼ਦ ਨੇ ਵਾਰਡ ਨੰਬਰ-31 ਦੇ ਐਮ.ਸੀ. ਤੇ ਭਾਜਪਾ ਆਗੂ ਰਾਜੂ ਮਹਾਜਨ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਤਾਂ ਜੋ ਕਲੱਬ ਵਲੋਂ ਆਯੋਜਿਤ ਕੀਤੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਬਾਰੇ ਚਰਚਾ ਕੀਤੀ ਜਾ ਸਕੇ | ਇਸ ਮੌਕੇ ਵਫ਼ਦ ਨੇ ਐਮ.ਸੀ. ਰਾਜੂ ਮਹਾਜਨ ਨੂੰ ਮੁੱਖ ਮਹਿਮਾਨ ਵਜੋਂ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਭੇਟ ਕੀਤਾ | ਹਿੰਦੂ ਯੁਵਾ ਕਲੱਬ ਦੇ ਪ੍ਰਧਾਨ ਸਾਹਿਲ ਨੇ ਦੱਸਿਆ ਕਿ ਹਮੇਸ਼ਾ ਵਾਂਗ ਭਗਵਾਨ ਰਾਮ ਦੇ ਆਸ਼ੀਰਵਾਦ ਨਾਲ ਸ਼ੋਭਾ ਯਾਤਰਾ ਚਾਰ ਮਰਲਾ ਰਾਮ ਨਗਰ ਤੋਂ ਬਹੁਤ ਧੂਮਧਾਮ ਤੇ ਸ਼ਰਧਾ ਨਾਲ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ 22 ਜਨਵਰੀ ਨੂੰ ਸਵੇਰੇ 11 ਵਜੇ ਰਾਮ ਨਗਰ ਚਾਰ ਮਰਲਾ ਕੁਆਰਟਰ ਤੋਂ ਸ਼ੁਰੂ ਹੋਵੇਗੀ, ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ 'ਚੋਂ ਲੰਘਦੀ ਹੋਈ ਰਾਮ ਨਗਰ ਵਿਖੇ ਸਮਾਪਤ ਹੋਵੇਗੀ | ਬਾਅਦ 'ਚ ਇਕ ਭੰਡਾਰੇ ਦਾ ਵੀ ਆਯੋਜਨ ਕੀਤਾ ਜਾਵੇਗਾ | ਉਨ੍ਹਾਂ ਨੌਜਵਾਨਾਂ ਨੂੰ ਹਿੰਦੂ ਯੁਵਾ ਕਲੱਬ ਵਿਚ ਸ਼ਾਮਿਲ ਹੋਣ ਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਅਪੀਲ ਕੀਤੀ | ਇਸ ਮੌਕੇ ਕਲੱਬ ਵਲੋਂ ਰਾਜੂ ਮਹਾਜਨ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਸਾਹਿਲ, ਸੰਜੇ ਸ਼ਰਮਾ, ਮੋਹਿਤ, ਵਿਮਲ, ਲਕਸ਼ਯ ਲਾਂਬਾ, ਦਿਨੇਸ਼ ਭਗਤ, ਅਜੈ ਬੱਗਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਾਵਿਤਰੀਬਾਈ ਫੂਲੇ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਸਰਕਾਰ ਦੀ ਅਣਗਹਿਲੀ ਕਾਰਨ ਕਰੈਸ਼ਰ ਉਦਯੋਗ ਨੂੰ ਹੋਇਆ ਭਾਰੀ ਨੁਕਸਾਨ-ਆਲ ਪੰਜਾਬ ਕਰੈਸ਼ਰ ਐਸੋਸੀਏਸ਼ਨ <br/>
Ad Position 24