ਬਟਾਲਾ, 6 ਜਨਵਰੀ (ਸਤਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਜੀ ਗੋਧਰਪੁਰ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ | ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਸਹਿਜ ਪਾਠ ਦੇ ਭੋਗ ਪਾਏ | ਉਪਰੰਤ ਗੁਰਬਾਣੀ ਕੀਰਤਨ ਹੋਇਆ | ਇਸ ਤੋਂ ਬਾਅਦ ਜੂਨੀਅਰ ਤੇ ਸੀਨੀਅਰ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ 'ਚ ਗੁਰਇਤਹਾਸ ਤੇ ਰਹਿਤ ਮਰਿਆਦਾ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦਿੱਤੇ | ਭਾਗ ਲੈਣ ਵਾਲੇ ਬੱਚੇ ਨਿਰਗੁਣਪ੍ਰੀਤ ਕੌਰ ਨੇ ਪਹਿਲਾ, ਜਪਰੀਤ ਕੌਰ ਨੇ ਦੂਸਰਾ, ਗੁਰਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਪ੍ਰਭਸਿਮਰਨ ਕੌਰ, ਐਸ਼ਮੀਤ ਕੌਰ, ਮਨਪ੍ਰੀਤ ਕੌਰ, ਗੁਰਫਤਿਹ ਸਿੰਘ, ਸਿਮਰਬੀਰ ਸਿੰਘ, ਨਿਸ਼ਾਨ ਸਿੰਘ, ਤਨਵੀਰ ਸਿੰਘ, ਨਿਸ਼ਾਨ ਸਿੰਘ, ਉਦੇਵੀਰ ਸਿੰਘ ਆਦਿ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਭਾਈ ਹਰਪਾਲ ਸਿੰਘ, ਗ੍ਰੰਥੀ ਗੁਰਵਿੰਦਰ ਸਿੰਘ, ਪ੍ਰਧਾਨ ਗੁਰਦੁਆਰਾ ਸਾਹਿਬ ਮਾਸਟਰ ਉਪਕਾਰ ਸਿੰਘ, ਨਿਰਮਲ ਸਿੰਘ ਠਾਣੇਦਾਰ ਰੁਪਿੰਦਰ ਸਿੰਘ ਕੋਚ ਸਤਵਿੰਦਰ ਸਿੰਘ ਕਾਹਲੋਂ, ਜਤਿੰਦਰ ਸਿੰਘ ਫ਼ੌਜੀ, ਹਰਭਜਨ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਗੁਰਨਾਮ ਸਿੰਘ, ਸਤਪਾਲ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |