27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਨਗਰ ਕੀਰਤਨ ਦਾ ਪਿੰਡ ਮੋਹਲੋਵਾਲੀ ਵਿਖੇ ਪਹੁੰਚਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ <br/>

Ad Position 21
No active advertisement
ਪਿੰਡ ਮੋਹਲੋਵਾਲੀ ਵਿਚ ਨਗਰ ਕੀਰਤਨ ਦਾ ਸਵਾਗਤ ਕਰਨ ਸਮੇਂ ਸੰਗਤਾਂ | ਤਸਵੀਰ : ਕੁਲਦੀਪ ਸਿੰਘ ਸੋਨੂੰ <br/> 07-01-2026
ਧਿਆਨਪੁਰ, 6 ਜਨਵਰੀ (ਕੁਲਦੀਪ ਸਿੰਘ ਸੋਨੂੰ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਮਹਿਮਾ ਸਾਹਿਬ ਮਹਿਮੇਚੱਕ ਤੋਂ ਸਜਾਇਆ ਨਗਰ ਕੀਰਤਨ ਜਦ ਪਿੰਡ ਮੋਹਲੋਵਾਲੀ ਵਿਖੇ ਪਹੁੰਚਿਆ ਤਾਂ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ ਤੇ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਪਿੰਡ ਦੀਆਂ ਸੰਗਤਾਂ ਸਮੇਤ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ | ਇਸ ਸਬੰਧੀ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਤੇ ਸਰਪੰਚ ਨਿਰਮਲ ਸਿੰਘ ਮੋਹਲੇਵਾਲੀ ਨੇ ਦੱਸਿਆ ਕਿ ਇਸ ਪਾਵਨ ਨਗਰ ਕੀਰਤਨ ਦੀ ਪਿੰਡ ਦੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਚਾਹ-ਪਾਣੀ ਤੇ ਬੇਅੰਤ ਪ੍ਰਕਾਰ ਦੇ ਲੰਗਰਾਂ ਛਕਾ ਕੇ ਸੇਵਾ ਕੀਤੀ ਗਈ | ਇਸ ਸਮੇਂ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ ਤੇ ਪ੍ਰਧਾਨ ਵਿਜ ਸੋਨੀ ਮੋਹਲੋਵਾਲੀ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇੇ | ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ, ਚੰਨਪ੍ਰੀਤ ਸਿੰਘ ਰੰਧਾਵਾ, ਜਰਨੈਲ ਸਿੰਘ ਰੰਧਾਵਾ, ਦਲਜੀਤ ਸਿੰਘ, ਅਰਜਨ ਸਿੰਘ ਯੂਥ, ਆਗੂ ਅਵਤਾਰ ਸਿੰਘ, ਦਵਿੰਦਰ ਸਿੰਘ ਪੰਜਾਬ ਪੁਲਿਸ, ਤਾਰਾ ਸਿੰਘ ਫ਼ੌਜੀ, ਸੁਰਿੰਦਰ ਸਿੰਘ, ਰਜਿੰਦਰਪਾਲ ਸਿੰਘ ਭੁੱਲਰ, ਬੱਬੀ ਫ਼ੌਜੀ, ਬਲਜਿੰਦਰ ਸਿੰਘ ਬੁੱਢਾ ਖੂਹ, ਸੁੱਚਾ ਸਿੰਘ, ਮੁਖਤਾਰ ਸਿੰਘ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ ਮੈਂਬਰ, ਕੁਲਦੀਪ ਸਿੰਘ, ਦਵਿੰਦਰ ਸਿੰਘ, ਚੰਨਪ੍ਰੀਤ ਸਿੰਘ ਬੇਦੀ, ਰਜਿੰਦਰ ਕੁਮਾਰ ਸੋਨੀ, ਦਰਸ਼ਨ ਸਿੰਘ ਥਾਣੇਦਾਰ, ਮੇਵਾ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ, ਸੁੱਚਾ ਸਿੰਘ, ਤਾਰਾ ਸਿੰਘ ਸਿਪਾਹੀ, ਬਾਬਾ ਜਸਵੰਤ ਸਿੰਘ, ਹਰਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ ਭੁੱਲਰ, ਗਗਨਦੀਪ ਸੋਨੀ, ਰਜਿੰਦਰ ਕੁਮਾਰ ਸਿਪਾਹੀ, ਸੋਹਣ ਲਾਲ, ਮੋਹਨ ਲਾਲ, ਜਸਪਾਲ ਸਿੰਘ, ਸੁਰਿੰਦਰ ਕੁਮਾਰ ਜੇ.ਈ. ਅਤੇ ਸੋਨੀ ਹਲਵਾਈ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਦਾ ਬਾਊ ਜਗਦੀਸ਼ ਰਾਜ ਦੀ ਅਗਵਾਈ 'ਚ ਨਿੱਘਾ ਸਵਾਗਤ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਜੀ ਗੋਧਰਪੁਰ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ <br/>
Ad Position 24