27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਨਗਰ ਕੀਰਤਨ ਦਾ ਬਾਊ ਜਗਦੀਸ਼ ਰਾਜ ਦੀ ਅਗਵਾਈ 'ਚ ਨਿੱਘਾ ਸਵਾਗਤ <br/>

Ad Position 21
No active advertisement
ਸ੍ਰੀ ਬਾਵਾ ਲਾਲ ਮੰਦਿਰ ਕਮੇਟੀ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇਣ ਸਮੇਂ ਨਰਿੰਦਰ ਕੁਮਾਰ ਦੀਪੂ, ਵਿਕਰਮ ਪੁੰਜ, ਅਨਿਲ ਧਿਆਨਪੁਰ ਤੇ ਹੋਰ | ਤਸਵੀਰ : ਕੁਲਦੀਪ ਸਿੰਘ ਸੋਨੂੰ <br/> 07-01-2026
ਧਿਆਨਪੁਰ, 6 ਜਨਵਰੀ (ਕੁਲਦੀਪ ਸਿੰਘ ਸੋਨੂੰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਮਹਿਮਾ ਸਾਹਿਬ ਮਹਿਮੇਚੱਕ ਤੋਂ ਸਜਾਏ ਨਗਰ ਕੀਰਤਨ ਦਾ ਸ੍ਰੀ ਬਾਵਾ ਲਾਲ ਮੰਦਿਰ ਕਮੇਟੀ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਦੀ ਅਗਵਾਈ 'ਚ ਸੰਗਤੂਵਾਲ ਮੋੜ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜਾਂ ਪਿਆਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਸਬੰਧੀ ਵਿਕਰਮ ਪੁੰਜ ਮੋਟਰਜ਼ ਤੇ ਅਨਿਲ ਕੁਮਾਰ ਧਿਆਨਪੁਰ ਬਿਜਲੀ ਬੋਰਡ ਮੁਲਾਜ਼ਮ ਨੇ ਦੱਸਿਆ ਕਿ ਸ੍ਰੀ ਸ੍ਰੀ 1008 ਪੀਠ ਦਿਵੇਸ਼ਵਰ ਸ੍ਰੀ ਰਾਮ ਸੁੰਦਰ ਦਾਸ ਦੇਵ ਅਚਾਰੀਆ ਤੇ ਮਹੰਤ ਗੋਪਾਲ ਦਾਸ ਦੇ ਅਸ਼ੀਰਵਾਦ ਨਾਲ ਤੇ ਬਾਊ ਜਗਦੀਸ਼ ਰਾਜ ਮੁੱਖ ਸੇਵਾਦਾਰ ਧਿਆਨਪੁਰ ਮੰਦਿਰ ਦੀ ਅਗਵਾਈ 'ਚ ਪੰਜ ਪਿਆਰਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ ਤੇ ਨਾਲ ਆਈਆਂ ਸੰਗਤਾਂ ਦੀ ਚਾਹ-ਪਾਣੀ ਤੇ ਬੇਅੰਤ ਪ੍ਰਕਾਰ ਦੇ ਲੰਗਰਾਂ ਨਾਲ ਸੇਵਾ ਕੀਤੀ ਗਈ | ਇਸ ਮੌਕੇ ਖ਼ਜ਼ਾਨਚੀ ਨਰਿੰਦਰ ਕੁਮਾਰ ਦੀਪੂ, ਪਰਦੀਪ ਪਰਾਸ਼ਰ, ਅਰਵਿੰਦਰ ਸੋਨੂੰ, ਜੋਨੀ ਪ੍ਰਧਾਨ, ਅਭੀ ਇੰਗਲੈਂਡ ਵਾਲੇ, ਰਮਨ ਨਰੇਸ਼, ਅਜੇ ਸਵੀਟ ਸ਼ਾਪ, ਅਸ਼ਵਨੀ ਲੂਕੇ, ਰਘੂ ਰਾਜਾ, ਰਜਤ, ਰਿਸ਼ੂ, ਰੰਜੀਵ ਮਹਾਜਨ, ਗੌਰਵ ਨਿਸ਼ਚਲ, ਅਮਨਦੀਪ ਐੱਸ.ਐੱਸ.ਏ., ਭੋਲਾ ਵੀਰ, ਕਿ੍ਸ਼ਨਵ, ਸਕਸ਼ਮ, ਵਰਦਾਨ, ਹਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ, ਗੁਰਪ੍ਰੀਤ ਬਸੰਤਕੋਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਪਤਾ 328 ਸਰੂਪਾਂ ਦੇ ਦੋਸ਼ੀ ਸਤਿੰਦਰ ਸਿੰਘ ਕੋਹਲੀ ਦੀ ਗਿ੍ਫ਼ਤਾਰੀ ਨਾਲ ਇਨਸਾਫ਼ ਦੀ ਆਸ ਬੱਝੀ-ਬੀਬੀ ਖ਼ਾਲਸਾ <br/> ਅਗਲੀ ਖ਼ਬਰ ਨਗਰ ਕੀਰਤਨ ਦਾ ਪਿੰਡ ਮੋਹਲੋਵਾਲੀ ਵਿਖੇ ਪਹੁੰਚਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ <br/>
Ad Position 24