ਗੁਰਦਾਸਪੁਰ, 6 ਜਨਵਰੀ (ਪੰਕਜ ਸ਼ਰਮਾ)-ਸਤਿਗੁਰੂ ਸ੍ਰੀ ਬਾਵਾ ਲਾਲਾ ਜੀ ਦੇ 671ਵੇਂ ਜਨਮ ਦਿਹਾੜੇ 'ਤੇ 20 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਛੁੱਟੀ ਕਰਨ ਦੇ ਸਬੰਧ 'ਚ ਹਲਕਾ ਇੰਚਾਰਜ ਰਮਨ ਬਹਿਲ ਦੀ ਅਗਵਾਈ 'ਚ ਸੇਵਕਾਂ ਨੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਗੱਲ ਕਰਦਿਆਂ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਸ੍ਰੀ ਲਾਲ ਦੁਆਰਾ ਮੰਦਿਰ ਚੈਰੀਟੇਬਲ ਸੁਸਾਇਟੀ ਗੁਰਦਾਸਪੁਰ ਦੇ ਸਮੂਹ ਬਾਵਾ ਲਾਲ ਜੀ ਦੇ ਸੇਵਕਾਂ ਵਲੋਂ ਬੇਨਤੀ ਕੀਤੀ ਹੈ ਕਿ ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦਾ ਜਨਮ ਦਿਹਾੜਾ 20 ਜਨਵਰੀ ਨੰੂ ਦਰਬਾਰ ਸ੍ਰੀ ਧਿਆਨਪੁਰ ਧਾਮ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਦਿਨ ਦੇਸ਼ ਵਿਦੇਸ਼ ਤੋਂ ਸੰਗਤਾਂ ਦਰਬਾਰ ਸ੍ਰੀ ਧਿਆਨਪੁਰ ਧਾਮ ਨਤਮਸਤਕ ਹੁੰਦੀਆਂ ਹਨ | ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਵੱਡੇ ਮੇਲੇ ਦੀ ਤਰ੍ਹਾਂ ਮਾਹੌਲ ਹੁੰਦਾ ਹੈ | ਇਲਾਕੇ ਦੇ ਲੋਕਾਂ ਵਿਚ ਬਾਵਾ ਲਾਲ ਜੀ ਪ੍ਰਤੀ ਬਹੁਤ ਸ਼ਰਧਾ ਭਾਵ ਹੈ ਅਤੇ ਹਰ ਧਰਮ ਦੇ ਲੋਕ ਇਸ ਮੇਲੇ ਵਿੱਚ ਹੁੰਮ-ਹੁੰਮਾ ਕੇ ਹਿੱਸਾ ਲੈਂਦੇ ਹਨ |