ਭੈਣੀ ਮੀਆਂ ਖਾਂ, 6 ਜਨਵਰੀ (ਜਸਬੀਰ ਸਿੰਘ ਬਾਜਵਾ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਅੱਜ ਕਰੀਬ 3 ਕਰੋੜ 1 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ | ਇਸ ਸਬੰਧੀ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪਿੰਡ ਜਾਗੋਵਾਲ ਬੇਟ ਤੋਂ ਕਿਸ਼ਨਪੁਰ ਧਾਵੇ ਦੀ ਸੜਕ ਜਿਸ ਦੀ ਲੰਬਾਈ 4.15 ਕਿਲੋਮੀਟਰ ਹੈ, ਲਾਗਤ 1 ਕਰੋੜ 3 ਲੱਖ ਰੁਪਏ, ਸ਼ਾਲਾ ਚੱਕ ਸਰੀਫ਼ ਰੋਡ ਤੋਂ ਡੇਰੇ ਪੀਰੋ ਲੰਗੇ ਲੰਬਾਈ 5.39 ਕਿਲੋਮੀਟਰ, ਲਾਗਤ 82 ਲੱਖ ਰੁਪਏ, ਪਸਵਾਲ ਤੋਂ ਜਾਗੋਵਾਲ 2.49 ਕਿਲੋਮੀਟਰ, ਲਾਗਤ 61 ਲੱਖ ਰੁਪਏ ਤੇ ਸ਼ਾਲਾ ਚੱਕ ਸ਼ਰੀਫ ਤੋਂ ਦਾਰਾਪੁਰ ਲੰਬਾਈ 2.68 ਕਿਲੋਮੀਟਰ 55 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣਗੀਆਂ | ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਵਿਕਾਸ ਕੰਮ ਜਾਰੀ ਹਨ, ਜਿਸ ਲਈ ਕਾਦੀਆਂ ਹਲਕੇ ਅੰਦਰ ਕਰੋੜਾਂ ਰੁਪਏ ਦੇ ਲਾਗਤ ਨਾਲ ਪਿੰਡਾਂ ਵਿਚ ਸੜਕ ਬਣਾਉਣ ਦੇ ਕੰਮ ਚੱਲ ਰਹੇ ਹਨ | ਇਸ ਮੌਕੇ ਚੇਅਰਮੈਨ ਮੋਹਨ ਸਿੰਘ ਜਾਗੋਵਾਲ ਬੇਟ ਮਾਰਕੀਟ ਕਮੇਟੀ ਕਾਦੀਆਂ, ਚੇਅਰਮੈਨ ਜਸਪਾਲ ਸਿੰਘ ਪੰਧੇਰ ਮਾਰਕੀਟ ਕਮੇਟੀ ਕਾਹਨੂੰਵਾਨ, 'ਆਪ' ਆਗੂ ਜਗਰੂਪ ਸਿੰਘ ਰਿਆੜ, ਸਰਪੰਚ ਬਲਜੀਤ ਸਿੰਘ ਚੱਕ ਸਰੀਫ਼, ਸਾ. ਸਰਪੰਚ ਭਗਵੰਤ ਸਿੰਘ, ਪੰਚਾਇਤ ਸੰਮਤੀ ਮੈਂਬਰ ਹਰਦਿਆਲ ਸਿੰਘ ਧੱਕੜ ਆਦਿ ਹਾਜ਼ਰ ਸਨ |