06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਰਸਾਤ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ

Ad Position 21
No active advertisement
ਅਜੀਤ ਡੈਸਕ 24-01-2026
ਕੋਟਲੀ ਸੂਰਤ ਮੱਲ੍ਹੀ, 23 ਜਨਵਰੀ (ਕੁਲਦੀਪ ਸਿੰਘ ਨਾਗਰਾ)-ਬੀਤੀ ਰਾਤ ਤੋਂ ਸ਼ੁਰੂ ਹੋਈ ਬਰਸਾਤ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਇਹ ਬਰਸਾਤ ਖੇਤੀ ਮਾਹਿਰਾਂ ਵਲੋਂ ਫ਼ਸਲਾਂ ਲਈ ਬਹੁਤ ਲਾਹੇਵੰਦ ਮੰਨੀ ਜਾ ਰਹੀ ਹੈ | ਇਸ ਸਬੰਧੀ ਜਿਥੇ ਖੇਤੀ ਮਾਹਿਰ ਇਹ ਬਰਸਾਤ ਕਣਕ, ਬਰਸੀਨ ਤੇ ਹੋਰ ਫ਼ਸਲਾਂ ਲਈ ਲਾਹੇਵੰਦ ਮੰਨ ਰਹੇ ਹਨ, ਉਥੇ ਮਾਹਿਰ ਡਾਕਟਰ ਆਮ ਲੋਕਾਂ ਦੀ ਸਿਹਤ ਲਈ ਬਰਸਾਤ ਨੂੰ ਲਾਹੇਵੰਦ ਦੱਸ ਰਹੇ ਹਨ | ਇਸ ਸਬੰਧੀ ਮਾਹਿਰਾਂ ਡਾਕਟਰਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਸਰਦੀ ਨੇ ਜਨਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੋਇਆ ਸੀ ਤੇ ਇਸ ਮੌਸਮ ਦੌਰਾਨ ਆਕਸੀਜਨ ਘੱਟ ਹੋਣ ਕ ਕੇ ਛਾਤੀ ਦੇ ਮਰੀਜ਼ਾਂ ਨੂੰ ਸਾਹ ਲੈਣ ਵਿਚ ਦਿੱਕਤਾਂ ਪੇਸ਼ ਆ ਰਹੀਆਂ ਸਨ, ਜਦੋਂ ਕਿ ਕਈ ਲੋਕ ਖੰਘ, ਜ਼ੁਕਾਮ ਸਮੇਤ ਕਈ ਬਿਮਾਰੀਆਂ ਦੀ ਲਪੇਟ 'ਚ ਆਏ ਸਨ ਤੇ ਬਰਸਾਤ ਪੈਣ ਕਰਕੇ ਜਿਥੇ ਆਕਸੀਜਨ ਦੇ ਵਧਣ ਨਾਲ ਲੋਕਾਂ ਨੂੰ ਸਾਹ ਲੈਣ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ, ਉਥੇ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ | ਇਸੇ ਤਰ੍ਹਾਂ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਰਸਾਤ ਫ਼ਸਲਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ, ਜੋ ਕਣਕ, ਬਰਸੀਨ, ਹਰੀਆਂ ਸਬਜੀਆਂ ਤੇ ਹੋਰ ਫ਼ਸਲਾਂ ਨੂੰ ਦੇਸੀ ਰੂੜੀ ਦੀ ਤਰ੍ਹਾਂ ਲੱਗੇਗੀ ਤੇ ਇਸ ਨਾਲ ਫ਼ਸਲਾਂ ਦਾ ਝਾੜ ਚੰਗਾ ਹੋਵੇਗਾ, ਜਦੋਂ ਕਿ ਤੇਜ਼ ਹਵਾਵਾਂ ਚੱਲਣ ਕਰਕੇ 220 ਕੇ.ਵੀ. ਸਬ ਸਟੇਸ਼ਨ ਕੋਟਲੀ ਸੂਰਤ ਮੱਲ੍ਹੀ ਤੋਂ ਚਲਦੇ ਕਈ 24 ਘੰਟੇ ਫੀਡਰਾਂ 'ਚ ਤਕਨੀਕੀ ਖ਼ਰਾਬੀ ਪੈਣ ਕਰਕੇ ਇਲਾਕੇ ਅੰਦਰ ਬਿਜਲੀ ਸਪਲਾਈ ਬਹੁਤ ਪ੍ਰਭਾਵਿਤ ਹੋਈ ਤੇ ਬਿਜਲੀ ਸਪਲਾਈ ਬਹਾਲ ਕਰਨ ਲਈ ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਮਿਹਨਤ ਕਰਨੀ ਪਈ |
Ad Position 22
No active advertisement
ਪਿਛਲੀ ਖ਼ਬਰ ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਗੁਰਦਾਸਪੁਰ ਸ਼ਹਿਰ ਹੋਇਆ ਜਲਥਲ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਬਰਾਬਰ- ਸੰਧੂ
Ad Position 24
No active advertisement