05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਿੰਡ ਮੰਡ ਦੇ ਜੰਮਪਲ ਰਾਣਾ ਫਤਿਹ ਸਿੰਘ ਮੰਡ ਦੀ ਹਾਕੀ ਅੰਡਰ-17 ਨੈਸ਼ਨਲ ਲਈ ਚੋਣ

Ad Position 21
No active advertisement
ਸੂਬਾ ਪੱਧਰੀ ਖੇਡਾਂ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਤੇ ਨੈਸ਼ਨਲ ਲਈ ਚੋਣ ਹੋਣ ਉਪਰੰਤ ਰਾਣਾ ਫਤਿਹ ਸਿੰਘ ਮੰਡ | ਅਜੀਤ ਤਸਵੀਰ <br/> 24-01-2026
ਘੁਮਾਣ, 23 ਜਨਵਰੀ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਮੰਡ ਦੇ ਜੰਮਪਲ ਰਾਣਾ ਫਤਿਹ ਸਿੰਘ ਪੁੱਤਰ ਸਾਹਿਬ ਸਿੰਘ ਮੰਡ ਨੇ ਖੇਡਾਂ ਦੇ ਖੇਤਰ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ | ਹਾਕੀ ਅੰਡਰ-17 ਵਿਚ ਸਕੂਲੀ ਨੈਸ਼ਨਲ ਖੇਡਾਂ ਲਈ ਪੰਜਾਬ ਵਲੋਂ ਉਸ ਦੀ ਚੋਣ ਕੀਤੀ ਗਈ ਹੈ | ਇਸ ਸਬੰਧੀ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਸ਼ੁਰੂ ਤੋਂ ਹੀ ਹਾਕੀ ਖੇਡਣ ਦਾ ਸ਼ੌਂਕ ਸੀ ਤੇ ਪਰਿਵਾਰ ਨੇ ਰਲਮਿਲ ਕੇ ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਹਾਕੀ ਵੱਲ ਰੁਚੀ ਵਧਾਉਣ ਲਈ ਆਪਣਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ 2019 ਕੋਰੋਨਾ ਕਾਲ ਦੌਰਾਨ ਉਸ ਦੀ ਚੋਣ ਪੰਜਾਬ ਸਟੇਟ ਇੰਸਟੀਚਿਊਟ ਸਪੋਰਟਸ ਆਫ ਮੋਹਾਲੀ ਲਈ ਹੋ ਗਈ ਸੀ, ਪਰ ਕੋਰੋਨਾ ਕਰਕੇ ਉੱਥੇ ਜਾਣਾ ਸੰਭਵ ਨਹੀਂ ਹੋ ਸਕਿਆ, ਇਸ ਕਰਕੇ 2020 ਵਿਚ ਉਸ ਦੀ ਮੁੜ ਤੋਂ ਚੋਣ ਹੋਈ ਤੇ ਪਿਛਲੇ ਪੰਜ ਸਾਲਾਂ ਤੋਂ ਉਹ ਪੀ.ਆਈ.ਸੀ. ਵਲੋਂ ਹਾਕੀ ਖੇਡ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੂਬਾ ਪੱਧਰੀ ਹਾਕੀ ਮੁਕਾਬਲੇ ਮੋਗਾ ਦੇ ਢੁੱਡੀਕੇ ਵਿਖੇ ਕਰਵਾਏ ਗਏ, ਜਿਸ ਵਿਚ ਹਾਕੀ ਦੇ ਕੋਚ ਬਾਬਾ ਗੁਰਦੀਪ ਸਿੰਘ ਦੀ ਅਗਵਾਈ 'ਚ ਸਮੁੱਚੇ ਖਿਡਾਰੀਆਂ ਨੇ ਸੋਨੇ ਦਾ ਤਗਮਾ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ | ਉਨ੍ਹਾਂ ਕਿਹਾ ਕਿ ਇਸ ਜਿੱਤ ਤੋਂ ਬਾਅਦ ਸਕੂਲੀ ਨੈਸ਼ਨਲ ਖੇਡਾਂ ਝਾਰਖੰਡ ਦੇ ਰਾਮਗੜ੍ਹ ਰਾਂਚੀ ਵਿਖੇ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਰਾਣਾ ਫਤਿਹ ਸਿੰਘ ਮੰਡ ਦੀ ਚੋਣ ਹੋਈ ਹੈ | ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ, ਹਲਕੇ ਤੇ ਜ਼ਿਲ੍ਹੇ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਦੋਵਾਂ ਜ਼ਿਲਿ੍ਹਆਂ ਵਿਚੋਂ ਇਕੱਲਾ ਖਿਡਾਰੀ ਇਨ੍ਹਾਂ ਖੇਡਾਂ ਲਈ ਚੁਣਿਆ ਗਿਆ ਹੈ | ਉਨ੍ਹਾਂ ਨੇ ਹਾਕੀ ਦੇ ਕੋਚ ਬਾਬਾ ਗੁਰਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਖੁਸ਼ੀ ਦੇ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨੇ ਵੀ ਸਾਹਿਬ ਸਿੰਘ ਮੰਡ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਦੇਵਗਨ ਪਰਿਵਾਰ ਨੂੰ ਸਦਮਾ- ਪਵਨ ਕੁਮਾਰ ਦੇਵਗਨ ਨਹੀਂ ਰਹੇ ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Ad Position 24
No active advertisement