05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦੇਵਗਨ ਪਰਿਵਾਰ ਨੂੰ ਸਦਮਾ- ਪਵਨ ਕੁਮਾਰ ਦੇਵਗਨ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 24-01-2026
ਧਾਰੀਵਾਲ, 23 ਜਨਵਰੀ (ਜੇਮਸ ਨਾਹਰ)-ਦੇਵਗਨ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੱੁਜਾ, ਜਦੋਂ ਪਿੰਡ ਫਤਿਹ ਨੰਗਲ (ਧਾਰੀਵਾਲ) ਦੇ ਸ੍ਰੀ ਪਵਨ ਕੁਮਾਰ ਦੇਵਗਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਚਾਨਕ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ, ਜਿਸ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ | ਇਸ ਦੁੱਖ ਦੀ ਘੜੀ 'ਚ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ | ਇਹ ਜਾਣਕਾਰੀ ਮਰਹੂਮ ਪਵਨ ਦੇਵਗਨ ਦੇ ਪੁੱਤਰ ਹਰਸ਼ ਦੇਵਗਨ ਵਾਸੀ ਫਤਿਹ ਨੰਗਲ ਨੇ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਪਵਨ ਦੇਵਗਨ ਜੀ ਨਮਿਤ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਫਤਿਹ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਿਖੇ 25 ਜਨਵਰੀ ਦਿਨ ਐਤਵਾਰ ਨੂੰ 12 ਤੋਂ 1 ਵਜੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਾਲਿਆਂ ਦੇ 52ਵੇਂ ਬਰਸੀ ਸਮਾਗਮ ਦਾ ਪੋਸਟਰ ਜਾਰੀ ਅਗਲੀ ਖ਼ਬਰ ਪਿੰਡ ਮੰਡ ਦੇ ਜੰਮਪਲ ਰਾਣਾ ਫਤਿਹ ਸਿੰਘ ਮੰਡ ਦੀ ਹਾਕੀ ਅੰਡਰ-17 ਨੈਸ਼ਨਲ ਲਈ ਚੋਣ
Ad Position 24
No active advertisement