05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਾਲਿਆਂ ਦੇ 52ਵੇਂ ਬਰਸੀ ਸਮਾਗਮ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 24-01-2026
ਬਟਾਲਾ, 23 ਜਨਵਰੀ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਮੋਹਨ ਸਿੰਘ ਜੀ ਨਾਮਧਾਰੀ ਭਾਗੋਵਾਲ ਵਾਲਿਆਂ ਦੇ 52ਵੇਂ ਬਰਸੀ ਸਮਾਗਮਾਂ ਸਬੰਧੀ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਭਾਗੋਵਾਲ ਦੀ ਅਗਵਾਈ 'ਚ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਜੀ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਪੋਸਟਰ ਜਾਰੀ ਕੀਤਾ ਗਿਆ | ਬਰਸੀ ਸਮਾਗਮ ਸਬੰਧੀ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਭਾਗੋਵਾਲ ਨੇ ਦੱਸਿਆ ਕਿ ਸੰਤ ਬਾਬਾ ਮੋਹਨ ਸਿੰਘ ਜੀ ਦੇ ਬਰਸੀ ਸਮਾਗਮ 14 ਫਰਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ, ਜਿਸ ਦੇ ਸਬੰਧ 'ਚ ਅੱਜ ਬਰਸੀ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ | ਸੰਗਤਾਂ ਦੀ ਜਾਣਕਾਰੀ ਲਈ ਇਲਾਕੇ ਵਿਚ ਪੋਸਟਰ ਤੇ ਫਲੈਕਸ ਬੋਰਡ ਲਗਾਉਣ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਨਾਂ ਦੇ ਭੋਗ 14 ਫਰਵਰੀ ਨੂੰ ਪਾਏ ਜਾਣਗੇ | ਉਪਰੰਤ ਖੁੱਲੇ ਪੰਡਾਲ ਵਿਚ ਦੀਵਾਨ ਸਜਾਏ ਜਾਣਗੇ | ਇਸ ਮੌਕੇ ਸੰਤ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣਾਂ ਵਾਲੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸ ਮੌਕੇ ਨਾਮਧਾਰੀ ਪੰਥ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭਾਈ ਭਗਤਾ ਸਿੰਘ ਦੇ ਜਥੇ ਵਲੋਂ ਰਾਗਾਂ ਆਧਾਰਿਤ ਤੰਤੀ ਸਾਜ਼ਾਂ ਨਾਲ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ | ਪ੍ਰਸਿੱਧ ਕਵੀਸ਼ਰ ਜਥੇਦਾਰ ਸੁਖਵੰਤ ਸਿੰਘ ਮੁਹਾਵਾ, ਜਥੇਦਾਰ ਦਿਲਬਾਗ ਸਿੰਘ ਵਲਟੋਹਾ ਨਾਮਧਾਰੀ ਕਵੀਸ਼ਰੀ ਜਥੇ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭਾਈ ਜੋਗਾ ਸਿੰਘ ਭਾਗੋਵਾਲ ਦੇ ਕਵੀਸ਼ਰ ਜਥੇ ਵਲੋਂ ਸੰਤਾਂ ਦੀ ਮਹਿਮਾ ਕੀਤੀ ਜਾਵੇ | ਇਸ ਮੌਕੇ ਮੁੱਖ ਗ੍ਰੰਥੀ ਬਾਬਾ ਨੱਥਾ ਸਿੰਘ, ਇੰਜੀਨੀਅਰ ਰਾਜਪਾਲ ਸਿੰਘ ਕਾਹਲੋਂ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਪ੍ਰੋ. ਬਲਬੀਰ ਸਿੰਘ ਕੋਲਾ ਪ੍ਰਧਾਨ ਸ਼ੇਰ-ਏ-ਪੰਜਾਬ, ਲੈਕਚਰਾਰ ਰਣਜੋਧ ਸਿੰਘ ਪਿੰਟਾ, ਲੈਕਚਰਾਰ ਤਰਲੋਕ ਸਿੰਘ, ਲੈਕ. ਹਰਪਾਲ ਸਿੰਘ, ਗੁਰਦੀਪ ਸਿੰਘ ਬਾਜਵਾ, ਲੈਕ. ਹਰਦਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਦੀਦਾਰ ਸਿੰਘ ਭਾਮ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਦੇਵਗਨ ਪਰਿਵਾਰ ਨੂੰ ਸਦਮਾ- ਪਵਨ ਕੁਮਾਰ ਦੇਵਗਨ ਨਹੀਂ ਰਹੇ
Ad Position 24
No active advertisement