ਗੁਰਦਾਸਪੁਰ, 23 ਜਨਵਰੀ (ਚੱਕਰਾਜਾ)-ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਪ੍ਰੋਗਰਾਮ ਦੀ ਅਗਵਾਈ ਅਮਨਦੀਪ ਸਿੰਘ, ਗਗਨਦੀਪ ਸਿੰਘ ਤੇ ਪਿ੍ੰਸੀਪਲ ਕਪਿਲਾ ਸਰਨਾ ਨੇ ਕੀਤੀ | ਇਸ ਮੌਕੇ ਸਭਾ ਦੀ ਪੇਸ਼ਕਾਰੀ ਯੂ.ਕੇ.ਜੀ ਦੇ ਛੋਟੇ ਬੱਚਿਆਂ ਵਲੋਂ ਕੀਤੀ ਗਈ ਤੇ ਬੱਚਿਆਂ ਵਲੋਂ ਪ੍ਰਾਰਥਨਾ ਤੋਂ ਬਾਅਦ ਲੋਕ ਗੀਤ ਤੇ ਨਿ੍ਤ ਪੇਸ਼ ਕੀਤਾ ਗਿਆ | ਇਸ ਤੋਂ ਇਲਾਵਾ ਬੱਚਿਆਂ ਵਲੋਂ ਭਾਸ਼ਣ ਰਾਹੀਂ ਬਸੰਤ ਪੰਚਮੀ ਨੰੂ ਮਨਾਉਣ ਦੇ ਮਹੱਤਵ ਬਾਰੇ ਦੱਸਿਆ | ਪਿ੍ੰਸੀਪਲ ਕਪਿਲਾ ਸਰਨਾ ਨੇ ਇਸ ਦਿਨ 'ਤੇ ਦੇਵੀ ਸਰਸਵਤੀ ਦੀ ਪੂਜਾ ਦੇ ਮਹੱਤਵ ਬਾਰੇ ਦੱਸਿਆ ਤੇ ਸਾਰਿਆਂ ਨੰੂ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |