05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਐੱਸ.ਐੱਲ. ਬਾਵਾ ਕਾਲਜ ਵਿਖੇ ਐੱਨ.ਐੱਸ.ਐੱਸ. ਕੈਂਪ ਦੇ ਦੂਜੇ ਦਿਨ ਵਾਤਾਵਰਨ ਸੰਬੰਧੀ ਲੈਕਚਰ

Ad Position 21
No active advertisement
ਅਜੀਤ ਡੈਸਕ 24-01-2026
ਬਟਾਲਾ, 23 ਜਨਵਰੀ (ਸਤਿੰਦਰ ਸਿੰਘ)-ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਡਾ: ਵਰਿੰਦਰ ਭਾਟੀਆ ਦੀ ਅਗਵਾਈ ਤੇ ਐੱਨ.ਐੱਸ.ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਡਾ. ਗੁਰਵੰਤ ਸਿੰਘ ਤੇ ਡਾ. ਨਵੀਨ ਚੰਦ ਦੀ ਦੇਖ-ਰੇਖ 'ਚ ਐੱਨ.ਐੱਸ.ਐੱਸ. ਦੇ 7 ਰੋਜ਼ਾ ਕੈਂਪ ਦੌਰਾਨ ਵਾਤਾਵਰਨ ਦੀ ਸਾਂਭ-ਸੰਭਾਲ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਦੇ ਰੂਪ 'ਚ ਡਾ. ਵਨੀਤ ਕੁਮਾਰ ਅਸਿਸਟੈਂਟ ਪ੍ਰੋਫੈਸਰ ਬੌਟਨੀ ਵਿਭਾਗ ਰਹੇ | ਇਸ ਮੌਕੇ ਡਾ. ਵਨੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਦਾ ਮੁੱਖ ਕਰਤੱਵ ਹੈ ਕਿ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਤੇ ਹਰਾ-ਭਰਾ ਰੱਖਣ ਲਈ ਹਮੇਸ਼ਾ ਯਤਨ ਕਰੇ | ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਗੁਰਵੰਤ ਸਿੰਘ, ਡਾ. ਨਵੀਨ ਚੰਦ ਨੇ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਨਾਲ ਕੈਂਪ ਦੇ ਦੂਜੇ ਦਿਨ ਵਾਤਾਵਰਨ ਨੂੰ ਬਚਾਉਣ ਤੇ ਹਰਾ-ਭਰਾ ਰੱਖਣ ਲਈ ਲਈ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸ੍ਰੀ ਕੁਨਾਲ ਨਾਰੰਗ ਨੇ ਵਿਸ਼ੇਸ਼ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬਲਾਕ ਰਿਸੋਰਸ ਕੋਆਰਡੀਨੇਟਰ ਯੂਨੀਅਨ ਵਲੋਂ ਐਕਸੀਅਨ ਬਟਾਲਾ ਨੂੰ ਮੰਗ ਪੱਤਰ
Ad Position 24
No active advertisement