ਸ਼ਾਹਪੁਰ ਕੰਢੀ, 24 ਜਨਵਰੀ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਵਿਚ ਮੱਛੀਆਂ ਫੜਨ ਲਈ ਹਰ ਸਾਲ ਠੇਕਾ ਕੀਤਾ ਜਾਂਦਾ ਹੈ | ਇਸ ਸਾਲ ਮੱਛੀ ਫੜਨ ਲਈ ਆਨਲਾਈਨ ਠੇਕੇ ਦੀ ਬੋਲੀ ਦੀ ਤਾਰੀਖ਼ 1 ਦਸੰਬਰ ਤੈਅ ਕੀਤੀ ਗਈ ਸੀ | ਜਿਸ ਦਾ ਮੁੱਢਲਾ ਰੇਟ 1 ਕਰੋੜ 41 ਲੱਖ ਰੁਪਏ ਰੱਖਿਆ ਸੀ, ਕਿਉਂਕਿ ਪਿਛਲੇ ਸਾਲ ਇਸ ਦਾ ਠੇਕਾ 1 ਕਰੋੜ 41 ਲੱਖ ਰੁਪਏ ਵਿਚ ਹੋਇਆ ਸੀ | ਪਰ ਪਹਿਲੀ ਦਸੰਬਰ ਨੰੂ ਕਿਸੇ ਵੀ ਠੇਕੇਦਾਰ ਨੇ ਆਨਲਾਈਨ ਬੋਲੀ ਨਹੀਂ ਦਿੱਤੀ | ਜਿਸ ਕਾਰਨ ਰੇਟ ਜ਼ਿਆਦਾ ਹੋਣਾ ਦੱਸਿਆ ਜਾ ਰਿਹਾ ਸੀ | ਮਹਿਕਮੇ ਨੇ ਪੰਜ ਫ਼ੀਸਦੀ ਘਟਾ ਕੇ ਫਿਰ ਬੋਲੀ ਰੱਖੀ | ਇਸੇ ਤਰ੍ਹਾਂ ਪੰਜ ਵਾਰ ਬੋਲੀ ਰੱਖੀ ਜਾ ਚੁੱਕੀ ਹੈ ਅਤੇ ਹਰ ਵਾਰ ਰੇਟ ਵੀ ਘੱਟ ਕੀਤਾ ਜਾ ਰਿਹਾ ਸੀ | ਹੁਣ ਰੇਟ 1 ਕਰੋੜ 20 ਲੱਖ ਰੁਪਏ ਕਰ ਦਿੱਤਾ ਹੈ ਅਤੇ ਬੋਲੀ ਦੀ ਤਾਰੀਖ਼ 29 ਜਨਵਰੀ ਤੈਅ ਕੀਤੀ ਗਈ ਹੈ ਅਤੇ ਨਿਯਮ ਤੇ ਸ਼ਰਤਾਂ ਵਿਚ ਵੀ ਢਿੱਲ ਦਿੱਤੀ ਗਈ ਹੈ | ਮੱਛੀ ਦੀ ਬੋਲੀ ਵਿਚ ਹੋ ਰਹੀ ਦੇਰੀ ਕਾਰਨ ਸਰਕਾਰ ਨੰੂ ਵਿੱਤੀ ਘਾਟਾ ਪੈ ਰਿਹਾ ਹੈ |