ਪਠਾਨਕੋਟ, 24 ਜਨਵਰੀ (ਸੰਧੂ)-ਦਿ ਗ੍ਰਾਸਰੂਟਸ ਇਨੋਵੇਟਰਜ਼ ਆਫ਼ ਪੰਜਾਬ (ਗਿ੍ਪ) ਪ੍ਰੋਗਰਾਮ 4.0 ਦਾ ਆਯੋਜਨ ਆਈ.ਕੇ. ਗੁਜਰਾਲ ਪੀ.ਟੀ.ਯੂ. ਜਲੰਧਰ ਦੁਆਰਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ੍ਰੀ ਸਾਈਾ ਗਰੁੱਪ ਵਿਖੇ ਕੀਤਾ ਗਿਆ ਸੀ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਜਸਵੰਤ ਸਿੰਘ ਬ੍ਰੀਚ (ਏ.ਡੀ.ਸੀ (ਡੀ), ਪਠਾਨਕੋਟ) ਨੇ ਕਿਹਾ ਕਿ ਇਹ ਪ੍ਰੋਗਰਾਮ ਪੇਂਡੂ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਵਿਚ ਨਵੀਨਤਾ ਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ 21ਵੀਂ ਸਦੀ ਦੇ ਹੁਨਰਾਂ ਦਾ ਸਨਮਾਨ ਕੀਤਾ ਜਾ ਸਕੇ | ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾ: ਮਿ੍ਗਿੰਦਰ ਸਿੰਘ ਬੇਦੀ ਨੇ ਕਿਹਾ ਕਿ ਦਸੰਬਰ 2025 ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸ਼ੁਰੂ ਕੀਤਾ ਇਹ ਐਡੀਸ਼ਨ ਖੇਤੀਬਾੜੀ ਮਸ਼ੀਨਰੀ, ਮਧੂ-ਮੱਖੀ ਪਾਲਨ ਅਤੇ ਭੋਜਨ ਉਤਪਾਦਾਂ ਨਾਲ ਸਬੰਧਿਤ ਜ਼ਮੀਨੀ ਪੱਧਰ ਦੀਆਂ ਕਾਢਾਂ 'ਤੇ ਕੇਂਦਿ੍ਤ ਸੀ | ਵਿਗਿਆਨੀ ਡਾ: ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੋਜੀ ਦੁਆਰਾ ਨੈਸ਼ਨਲ ਇਨੋਵੇਸ਼ਨ ਫਾਊਾਡੇਸ਼ਨ-ਇੰਡੀਆ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਦੀ ਆਖ਼ਰੀ ਮਿਤੀ 31 ਜਨਵਰੀ ਹੈ | ਸੀ.ਐਮ.ਡੀ ਕੰਵਰ ਤੁਸ਼ਾਰ ਪੁੰਜ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਜ਼ਮੀਨੀ ਪੱਧਰ ਦੇ ਵਿਚਾਰਾਂ ਨੂੰ ਠੋਸ ਉਤਪਾਦਾਂ ਵਿਚ ਬਦਲਣਾ, ਬੌਧਿਕ ਸੰਪਤੀ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਉਦਮਤਾ ਨਾਲ ਜੋੜਨਾ ਹੈ | ਇਹ ਪਹਿਲ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ ਦੇ ਨਵੀਨਤਾਕਾਰਾਂ ਲਈ ਹੈ ਜੋ ਗੈਰ-ਤਕਨੀਕੀ ਪਿਛੋਕੜ ਤੋਂ ਆਉਂਦੇ ਹਨ ਤੇ ਸਥਾਨਕ ਸਮੱਸਿਆਵਾਂ ਦੇ ਹੱਲ ਲੱਭਦੇ ਹਨ | ਇਸ ਪ੍ਰੋਗਰਾਮ ਵਿਚ ਨਾਇਬ ਤਹਿਸੀਲਦਾਰ ਰਣਦੀਪ ਸਿੰਘ, ਨੋਡਲ ਅਫ਼ਸਰ ਨਿਧੀ ਮਹਿਤਾ ਅਤੇ ਚਰਨ ਕਮਲ ਜਲੰਧਰ ਦੀ ਮੌਜੂਦਗੀ ਵੀ ਸ਼ਾਮਲ ਸੀ | ਇੰਜੀਨੀਅਰ ਐਸ.ਕੇ. ਪੁੰਜ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲਿਆਂ ਲਈ ਮਦਦਗਾਰ ਸਾਬਤ ਹੋਣਗੇ ਅਤੇ ਪ੍ਰਤਿਭਾ ਵਾਲੇ ਲੋਕਾਂ ਦਾ ਮਾਰਗ ਦਰਸ਼ਨ ਵੀ ਕਰਨਗੇ | ਇਸ ਮੌਕੇ ਗਰੁੱਪ ਚੇਅਰਮੈਨ ਐਸ.ਕੇ ਪੁੰਜ, ਐਮ.ਡੀ ਤਿ੍ਪਤਾ ਪੁੰਜ ਅਤੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ, ਰੀਆ ਪੁੰਜ, ਸ੍ਰੀ ਸਾਈਾ ਗਰੁੱਪ ਦੇ ਡਾਇਰੈਕਟਰ ਰਣਜੀਤ ਸਿੰਘ, ਡਾ: ਰਾਜੇਸ਼ ਗੁਪਤਾ, ਡਾ: ਵਿਪਿਨ ਗੁਪਤਾ, ਮੁਕੇਸ਼ ਗੁਪਤਾ, ਡਾ: ਨਵਦੀਪ ਸਾਂਵਾਲ, ਡਾ: ਦਿਨੇਸ਼ ਮਹਾਜਨ, ਸੰਜੇ ਪੰਡਿਤ, ਪ੍ਰੋ: ਸੁਲਕਸ਼ਯ ਕੁਮਾਰ ਮੁਰਗਈ, ਡਾ: ਦੀਪਕ ਸ਼ਰਮਾ, ਡਾ: ਨੇਹਾ ਤੁਲੀ, ਪ੍ਰੋ: ਸਮਿੰਦਰ ਤਰਵਾਲ, ਪ੍ਰੋ: ਦੀਪਕ, ਡਾ: ਵਿਭੂਤੀ, ਅਸ਼ਵਨੀ ਸ਼ਰਮਾ, ਸਟਾਫ ਅਤੇ ਵਿਦਿਆਰਥੀ ਆਦਿ ਮੌਜੂਦ ਸਨ |