20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਸਮਾਨੀ ਬਿਜਲੀ ਕਾਰਨ ਦੋ ਮੰਜ਼ਿਲਾ ਮੁਰਗ਼ੀਖਾਨਾ ਹੋਇਆ ਤਬਾਹ

Ad Position 21
No active advertisement
ਅਜੀਤ ਡੈਸਕ 25-01-2026
ਤਿੱਬੜ, 24 ਜਨਵਰੀ (ਬੋਪਾਰਾਏ)-ਪਿੰਡ ਤਿੱਬੜ ਵਿਖੇ ਅਸਮਾਨੀ ਬਿਜਲੀ ਪੈਣ ਅਤੇ ਤੇਜ ਹਨੇਰੀ ਝੱਖੜ ਨਾਲ ਕਿਸਾਨ ਦਾ ਦੋ ਮੰਜ਼ਿਲਾਂ ਮੁਰਗ਼ੀ ਖ਼ਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ, ਜਿਸ ਨਾਲ ਕਿਸਾਨ ਦਾ 24 ਤੋਂ 25 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਤਿੱਬੜ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਕਰਜ਼ਾ ਚੁੱਕ ਕੇ ਮੁਰਗੀਖ਼ਾਨਾ ਬਣਾਇਆ ਸੀ ਕਿ ਅਸਮਾਨੀ ਬਿਜਲੀ ਡਿੱਗਣ ਅਤੇ ਤੇਜ਼ ਹਨੇਰੀ ਝੱਖੜ ਨੇ ਉਨ੍ਹਾਂ ਦਾ ਭਾਰੀ ਨੁਕਸਾਨ ਕੀਤਾ ਹੈ | ਪੀੜਤ ਨੇ ਦੱਸਿਆ ਕਿ ਉਨ੍ਹਾਂ ਦੀ 34000 ਲੋਨ ਦੀ ਕਿਸ਼ਤ ਜਾਂਦੀ ਸੀ | ਉਸ ਨੇ ਦੱਸਿਆ ਕਿ ਆਪਣੇ ਹੀ ਖੇਤਾਂ ਵਿਚ ਉਸ ਨੇ 2 ਕਨਾਲ ਜ਼ਮੀਨ ਵਿਚ 8000 ਦੇ ਕਰੀਬ ਚੂਚੇ ਬੱਚੇ ਪਾਏ ਹੋਏ ਸਨ | ਪਰ ਅਸਮਾਨੀ ਬਿਜਲੀ ਪੈਣ ਕਰਕੇ ਦੋ ਮੰਜ਼ਿਲਾ ਛੱਤ ਡਿੱਗਣ ਨਾਲ ਸਾਰੇ ਦੇ ਸਾਰੇ ਚੂਚੇ ਵੀ ਮਰ ਗਏ ਅਤੇ ਸ਼ੈੱਡ ਦੇ ਅੰਦਰ ਸਾਰਾ ਕੀਮਤੀ ਸਾਮਾਨ ਵੀ ਬਰਬਾਦ ਹੋ ਗਿਆ | ਪੀੜਤ ਕਿਸਾਨ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ, ਉੱਥੇ ਹੀ ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਤੋਂ ਵੀ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਕਾਰੋਬਾਰ ਦੁਬਾਰਾ ਖੜ੍ਹਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਹੈਲਥ ਕਾਰਡ ਬਣਾਉਣ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਪਿੰਡਾਂ ਵਿਚਕਾਰ ਟੁੱਟੀਆਂ ਸੜਕਾਂ 'ਚੋਂ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ
Ad Position 24