ਫਤਹਿਗੜ੍ਹ ਚੂੜੀਆਂ, 24 ਜਨਵਰੀ (ਐਮ. ਐਸ. ਫੁੱਲ)-ਜ਼ਿਲ੍ਹਾ ਮੀਤ ਪ੍ਰਧਾਨ, ਸੇਵਾ ਮੁਕਤ ਬੀ. ਡੀ. ਬੀ. ਓ. ਨਿਰਮਲ ਸਿੰਘ ਹਵੇਲੀਆਂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਦਲਵਿੰਦਰ ਸਿੰਘ ਬੰਦੇਸ਼ਾ ਦਾ ਦਿਹਾਂਤ ਹੋ ਗਿਆ | ਇਨ੍ਹਾਂ ਦਾ ਅੰਤਿਮ ਸੰਸਕਾਰ ਡੇਰਾ ਰੋਡ ਫਤਹਿਗੜ੍ਹ ਚੂੜੀਆਂ ਵਿਖੇ ਕੀਤਾ ਗਿਆ | ਦਲਵਿੰਦਰ ਸਿੰਘ ਬੰਦੇਸ਼ਾ ਦੀ ਮੌਤ 'ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅÏਜਲਾ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਚੇਅਰਮੈਨ ਨਿੱਕੂ ਬਾਜਵਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸਫ, ਦਵਿੰਦਰ ਸਿੰਘ ਭੋਲੇਕੇ, ਸੁਭਾਸ਼ ਮਾਨ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਚੇਅਰਮੈਨ ਬਲਵਿੰਦਰ ਸਿੰਘ, ਰਜਵੰਤ ਸਿੰਘ ਛੀਨਾ, ਦਲਜੀਤ ਸਿੰਘ ਛੀਨਾ, ਡੀ. ਐਫ. ਐਸ. ਓ. ਰਛਪਾਲ ਸਿੰਘ ਭੁੱਲਰ, ਬਲਵਿੰਦਰ ਸਿੰਘ ਭੱਲੋਵਾਲੀ, ਕੌਂਸਲਰ ਲਾਲੀ ਮਸੀਹ, ਸਾਬਕਾ ਸਰਪੰਚ ਸਾਹਿਬ ਸਿੰਘ ਰਾਣਾ, ਬਲਵਿੰਦਰ ਸਿੰਘ ਲਾਡੀ ਢਾਂਡੇ, ਸੈਕਟਰੀ ਪਰਮਿੰਦਰ ਸਿੰਘ ਕਾਹਲੋਂ, ਸੁਖਦੇਵ ਸਿੰਘ ਕਾਹਲੋ, ਸੋਨੂੰ ਰੰਧਾਵਾ ਹਵੇਲੀਆਂ, ਹੈਰੀ ਸਰਕਾਰੀਆ, ਲਾਲੀ ਰੰਧਾਵਾ, ਕੁਲਵਿੰਦਰ ਸਿੰਘ ਲਾਲੀ, ਰਜਿੰਦਰ ਸਿੰਘ ਬਿੰਦੂ, ਸਤਨਾਮ ਸਿੰਘ ਗਿੱਲ, ਡਾ. ਰਛਪਾਲ ਸਿੰਘ, ਸੈਕਟਰੀ ਅਮਰਜੀਤ ਸਿੰਘ ਦਾਦੂਯੋਦ, ਸੈਕਟਰੀ ਸਤਪਾਲ ਸਿੰਘ, ਅਜੀਤ ਸਿੰਘ ਬੰਦੇਸ਼ਾ, ਸਾਬਕਾ ਸਰਪੰਚ ਮਨਜਿੰਦਰ ਸਿੰਘ ਮੰਨਾ, ਡਾਕਟਰ ਅਮਰਬੀਰ ਸਿੰਘ ਦਾਦੂਯੋਧ, ਸੋਹਣ ਸਿੰਘ ਬੰਦੇਸ਼ਾ, ਰਣਜੀਤ ਸਿੰਘ ਬੰਦੇਸ਼ਾ ਤੋਂ ਇਲਾਵਾ ਪੰਚਾਇਤੀ ਮਹਿਕਮਾ, ਕਾਂਗਰਸੀ ਆਗੂਆਂ ਨੇ ਨਿਰਮਲ ਸਿੰਘ ਬੰਦੇਸ਼ਾ, ਪਰਗਟ ਸਿੰਘ ਬੰਦੇਸ਼ਾਂ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |