ਊਧਨਵਾਲ, 24 ਜਨਵਰੀ (ਪਰਗਟ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਪਿਆਰਾ ਸਿੰਘ ਹੰਬੋਵਾਲ ਦੀ ਅਗਵਾਈ 'ਚ ਗੁਰਦੁਆਰਾ ਸਮਾਧਾਂ ਅੱਡਾ ਧੰਦੋਈ ਵਿਖੇ ਹੋਈ | ਮੀਟਿੰਗ 'ਚ ਸਰਕਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ | ਇਸ 'ਚ ਡਾ. ਕਸ਼ਮੀਰ ਸਿੰਘ ਕਾਹਲੋਂ ਨੂੰ ਸਰਕਲ ਧੰਦੋਈ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ, ਜਰਨਲ ਸਕੱਤਰ ਡਾ. ਇੰਦਰਜੀਤ ਚੌੜੇ, ਡਾ. ਦਵਿੰਦਰ ਸਿੰਘ ਨੂੰ ਖਜਾਨਚੀ, ਪ੍ਰੈੱਸ ਸਕੱਤਰ ਡਾ. ਬਚਿੱਤਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਮਲੂਕ ਸਿੰਘ, ਡਾ. ਜਰਮਨਜੀਤ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਡਾ. ਪਿਆਰਾ ਸਿੰਘ ਹੰਬੋਵਾਲ ਨੇ ਨਵੇਂ ਬਣੇ ਡਾ. ਕਸ਼ਮੀਰ ਸਿੰਘ ਕਾਹਲੋਂ, ਜਰਨਲ ਸਕੱਤਰ ਡਾ. ਇੰਦਰਜੀਤ ਸਿੰਘ ਚੌੜੇ ਤੇ ਸਮੱੁਚੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਸੁਲੱਖਣ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਰਣਜੀਤ ਸਿੰਘ, ਡਾ. ਗੁਰਬਚਨ ਸਿੰਘ, ਡਾ. ਬਲਰਾਜ ਸਿੰਘ, ਡਾ. ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ |