13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਧਾਰ ਬਲਾਕ ਦੇ ਕਿਸਾਨਾਂ ਦੇ ਚਿਹਰੇ ਖਿੜੇ

Ad Position 21
No active advertisement
ਅਜੀਤ ਡੈਸਕ 26-01-2026
ਧਾਰਕਲਾਂ, 25 ਜਨਵਰੀ (ਨਰੇਸ਼ ਪਠਾਨੀਆ)-ਪਿਛੇਤਾ ਮੀਂਹ ਪੈਣ 'ਤੇ ਭਾਰਤ ਭਰ 'ਚ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ | ਉੱਥੇ ਹੀ ਧਾਰ ਖੇਤਰ ਦੇ ਕਿਸਾਨਾਂ ਦੇ ਚਿਹਰੇ ਵੀ ਖਿੜ ਉੱਠੇ ਹਨ | ਤੁਹਾਨੰੂ ਦੱਸ ਦੇਈਏ ਕਿ ਧਾਰ ਬਲਾਕ ਦੀ ਖੇਤੀ ਤਾਂ ਕੇਵਲ ਤੇ ਕੇਵਲ ਕੁਦਰਤੀ ਮੀਂਹ 'ਤੇ ਹੀ ਨਿਰਭਰ ਹੈ | ਦਸੰਬਰ ਵਿਚ ਜਦੋਂ ਮੌਸਮੀ ਮੀਂਹ ਪੈਂਦਾ ਹੈ, ਤਾਂ ਕਿਸਾਨਾਂ ਕਾਫ਼ੀ ਨੰੂ ਰਾਹਤ ਮਹਿਸੂਸ ਹੁੰਦੀ ਹੈ | ਇਸ ਮੌਕੇ ਦਾ ਮੀਂਹ ਕਣਕ ਤੇ ਸ਼ਬਜੀਆਂ ਦੀ ਫਸਲ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ | ਪਰ ਹੁਣ ਜਨਵਰੀ ਅਖੀਰ ਵਿਚ ਪਿਛੇਤੇ ਮੀਂਹ ਨਾਲ ਵੀ ਕਿਸਾਨ ਖੁਸ਼ ਦਿਖਾਈ ਦੇ ਰਹੇ ਹਨ | ਸਥਾਨਕ ਕਿਸਾਨ ਪ੍ਰਸ਼ੋਤਮ, ਕਮਲ ਬਲੌਰੀਆ, ਰਾਕੇਸ਼ ਸਿੰਘ, ਪੂਰਨ ਧੀਮਾਨ, ਰਵੀ ਕਾਂਤ ਸ਼ਰਮਾ ਅਤੇ ਜਤਿੰਦਰ ਸਿੰਘ ਜਿੰਦਾ ਆਦਿ ਨੇ ਦੱਸਿਆ ਕਿ ਉਨ੍ਹਾਂ ਲਈ ਪਿਛੇਤਾ ਮੀਂਹ ਵੀ ਸੋਨੇ ਦੇ ਬਰਾਬਰ ਹੈ, ਕਿਉਂਕਿ ਉਨ੍ਹਾਂ ਦੀ ਕਿਸਾਨੀ ਕੁਦਰਤੀ ਮੀਂਹ 'ਤੇ ਹੀ ਨਿਰਭਰ ਹੈ | ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਇਕ ਤਾਂ ਸੁੱਕੀ ਠੰਢ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਮਿਲੇਗੀ | ਉੱਥੇ ਹੀ ਪਸ਼ੂਆਂ ਲਈ ਚਾਰਾ ਵੀ ਮਿਲ ਜਾਣ ਦੀ ਆਸ ਹੈ | ਮੀਂਹ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੇ ਸੈਲਾਨੀ ਸਥਲ ਡਲਹੌਜ਼ੀ ਵਿਖੇ ਭਾਰੀ ਬਰਫਬਾਰੀ ਹੋਈ ਹੈ | ਪਹਾੜਾਂ ਦੇ ਮਨਮੋਹਕ ਦਿ੍ਸ਼ ਤੇ ਬਰਫ ਦੇਖਣ ਲਈ ਪੰਜਾਬ ਤੇ ਹੋਰ ਕਈ ਰਾਜਾਂ ਤੋਂ ਹਿਮਾਚਲ ਪ੍ਰਦੇਸ਼ ਡਲਹੌਜ਼ੀ ਵੱਲ ਜਾਣ ਲਈ ਅਚਾਨਕ ਭਾਰੀ ਭੀੜ ਉਮੜ ਪਈ ਹੈ ਤੇ ਧਾਰ ਬਲਾਕ ਤੇ ਹਿਮਾਚਲ ਪ੍ਰਦੇਸ਼ ਦੇ ਦੁਕਾਨਦਾਰਾਂ ਦੇ ਠੰਢੇ ਪਏ ਕਾਰੋਬਾਰ 'ਚ ਗਰਮੀ ਪੈਦਾ ਹੋ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਧਾਰ ਬਲਾਕ ਦੇ ਕਿਸਾਨਾਂ ਦੇ ਚਿਹਰੇ ਖਿੜੇ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿਚ ਪ੍ਰਭਾਤਫੇਰੀਆਂ ਸ਼ੁਰੂ
Ad Position 24