03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿਕਾਸ ਦੇ ਦਾਅਵਿਆਂ ਦੀ ਪੋਲ ਰਹੀ ਹੈ ਖੋਲ੍ਹ

Ad Position 21
No active advertisement
ਅਜੀਤ ਡੈਸਕ 29-01-2026
ਨੌਸ਼ਹਿਰਾ ਮੱਝਾ ਸਿੰਘ, 28 ਜਨਵਰੀ (ਰਵੀ ਭਗਤ)-ਵੈਸੇ ਤਾਂ ਸਰਕਾਰਾਂ ਸਵੱਛ ਭਾਰਤ ਤੇ ਵਿਕਾਸ ਦੇ ਨਾਂਅ 'ਤੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਪਰ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ | ਸਥਾਨਕ ਸਬ-ਤਹਿਸੀਲ ਕੰਪਲੈਕਸ ਨੌਸ਼ਹਿਰਾ ਮੱਝਾ ਸਿੰਘ ਜਿਥੇ ਬਰਸਾਤਾਂ ਦੇ ਦਿਨਾਂ 'ਚ ਪੂਰੀ ਤਰ੍ਹਾਂ ਜਲਥਲ ਹੋਇਆ ਨਜ਼ਰ ਆਉਂਦਾ ਹੈ, ਉਥੇ ਸਬ ਤਹਿਸੀਲ ਵਿਖੇ ਕੰਮ ਕਰਵਾਉਣ ਆਏ ਹੋਏ ਲੋਕਾਂ ਨੂੰ ਬਾਥਰੂਮ ਦੀ ਵੀ ਵੱਡੀ ਘਾਟ ਰੜਕਦੀ ਹੈ, ਜਿਸ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਬ ਤਹਿਸੀਲ ਕੰਪਲੈਕਸ ਬਾਹਰ ਬਾਰਸ਼ਾਂ ਕਾਰਨ ਭਾਰੀ ਮਾਤਰਾ 'ਚ ਪਾਣੀ ਭਰ ਜਾਂਦਾ ਹੈ ਤੇ ਇੱਥੇ ਕੰਮਕਾਜ ਕਰਵਾਉਣ ਲਈ ਆਏ ਹੋਏ ਲੋਕਾਂ ਨੂੰ ਮਜਬੂਰਨ ਚਿੱਕੜ ਵਿਚੋਂ ਲੰਘਣਾ ਪੈਂਦਾ ਹੈ | ਇਸ ਤੋਂ ਇਲਾਵਾ ਜੇ ਪਟਵਾਰਖਾਨੇ ਦੀ ਇਮਾਰਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਛੱਪੜ ਦੇ ਕਿਨਾਰੇ ਹੋਣ ਕਰਕੇ ਜਿੱਥੇ ਦਿਨੋਂ-ਦਿਨ ਇਸ ਦੀ ਹਾਲਤ ਖਸਤਾ ਬਣਦੀ ਜਾ ਰਹੀ ਹੈ, ਉਥੇ ਛੱਪੜ ਦੇ ਕਿਨਾਰੇ ਉੱਗੀ ਏਰਾ ਨਾਂਅ ਦੀ ਬੂਟੀ ਤੇ ਵੱਡੀ ਗਿਣਤੀ ਵਿਚ ਗੰਦਗੀ ਦੀ ਭਰਮਾਰ ਕਾਰਨ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ | ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਬਾਥਰੂਮਾਂ ਦੀ ਸਹੂਲਤ, ਪੱਕਾ ਰਸਤਾ, ਸਬ-ਤਹਿਸੀਲ ਕੰਪਲੈਕਸ ਦੀ ਚਾਰਦੀਵਾਰੀ ਤੇ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧ ਨੂੰ ਠੀਕ ਕਰਕੇ ਦਫ਼ਤਰੀ ਸਟਾਫ਼ ਅਤੇ ਕੰਮ-ਕਾਜ ਕਰਵਾਉਣ ਲਈ ਆਏ ਹੋਏ ਲੋਕਾਂ ਨੂੰ ਰਾਹਤ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਿਨੋਂ-ਦਿਨ ਖ਼ਰਾਬ ਹੋ ਰਹੀ ਕਾਨੂੰਨ ਵਿਵਸਥਾ ਕਰਕੇ ਵਪਾਰੀ ਵਰਗ ਚਿੰਤਤ-ਵਿਜੇ ਸੋਨੀ ਅਗਲੀ ਖ਼ਬਰ ਵਿਧਾਇਕ ਇਯਾਲੀ ਵਲੋਂ ਆਲੀਵਾਲ 'ਚ 1846 ਐਂਗਲੋ ਸਿੱਖ ਵਾਰ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
Ad Position 24