03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਲਾਲਾਨੰਗਲ ਵਲੋਂ ਹਲਕੇ ਦੀਆਂ ਬਦਤਰ ਸੜਕਾਂ ਖਿਲਾਫ਼ ਆਵਾਜ਼ ਉਠਾਈ

Ad Position 21
No active advertisement
ਅਜੀਤ ਡੈਸਕ 29-01-2026
ਫ਼ਤਹਿਗੜ੍ਹ ਚੂੜੀਆਂ, 28 ਜਨਵਰੀ (ਅਵਤਾਰ ਸਿੰਘ ਰੰਧਾਵਾ)-ਆਮ ਆਦਮੀ ਪਾਰਟੀ ਦੇ ਰਾਜਭਾਗ ਮੌਕੇ ਪੰਜਾਬ ਹਿਤੈਸ਼ੀ ਅਖਵਾਉਣ ਵਾਲੀ ਮੌਜ਼ੂਦਾ ਪੰਜਾਬ ਸਰਕਾਰ ਨੇ ਹਲਾਤਾਂ ਨੂੰ ਸਧਾਰਨ 'ਚ ਹੁਣ ਤੱਕ ਦੀਆਂ ਰਹਿ ਚੁੱਕੀਆਂ ਸਰਕਾਰਾਂ ਦੇ ਮੁਕਾਬਲੇ ਸਭ ਤੋਂ ਵੱਡੀ ਕਮਜ਼ੋਰੀ ਵਿਖਾਈ ਹੈ, ਜਦ ਕਿ ਰੋਜ਼ਾਨਾ ਸਟੇਜਾਂ ਉੱਪਰ ਚੜ੍ਹ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਕਰਵਾਏ ਗਏ ਵੱਡੇ ਵਿਕਾਸ ਕਾਰਜਾਂ ਦੀ ਤੱਥਾਂ ਤੋਂ ਹੀਣੀ ਰਟ ਲਗਾਈ ਜਾਂਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਇੰਚਾਰਜ ਭਾਈ ਜੁਗਰਾਜ ਸਿੰਘ ਲਾਲਾਨੰਗਲ ਨੇ ਸਾਥੀਆਂ ਸਮੇਤ ਭਾਲੋਵਾਲੀ ਤੋਂ ਅਲੀਵਾਲ ਨੂੰ ਜਾਣ ਵਾਲੀ ਪਿਛਲੇ ਲੰਮੇ ਸਮੇਂ ਤੋਂ ਬਦਤਰ ਹੋ ਚੁੱਕੀ ਸੜਕ ਵਿਖਾਉਂਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਹਲਕੇ ਦੇ ਪਿੰਡਾਂ 'ਚ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਬਦਤਰ ਹੋ ਚੁੱਕੀਆਂ ਹਲਕੇ ਦੀਆਂ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਆਪਣੀ ਖ਼ਸਤਾ ਹਾਲਤਾਂ ੳੱੁਪਰ ਹੰਝੂ ਵਹਾਉਂਦੀਆਂ ਨਜ਼ਰ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਮਾਂ ਦੂਰ ਨਹੀਂ, ਆ ਰਹੀ 2027 'ਚ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਕੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਅਤੇ ਸੁਖਦ ਰਾਜਭਾਗ ਦੇਵੇਗੀ | ਇਸ ਮੌਕੇ ਜਸਵੰਤ ਸਿੰਘ ਸਾਰਚੂਰ, ਕਰਨ ਖਹਿਰਾ, ਕੁਲਦੀਪ ਸਿੰਘ ਸਾਰਚੂਰ, ਸਵਿੰਦਰ ਸਿੰਘ ਜਾਂਗਲਾ, ਹਰਪ੍ਰੀਤ ਸਿੰਘ ਲੰਗਰਵਾਲ, ਮੇਜਰ ਸਿੰਘ ਅਲੀਵਾਲ ਜੱਟਾਂ, ਅਮਰੀਕ ਸਿੰਘ ਸਾਰਚੂਰ, ਸੁਰਜੀਤ ਸਿੰਘ, ਸਾਰਚੂਰ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਪਾਰੋਵਾਲ, ਹਰਿੰਦਰਪਾਲ ਸਿੰਘ ਕੋਟਲੀ ਢਾਡੀਆਂ, ਦਲਜੀਤ ਸਿੰਘ ਕੋਟਲੀ ਢਾਡੀਆਂ, ਗੁਰਭੇਜ ਸਿੰਘ ਕੋਟਲੀ ਥਾਬਲਾ, ਕੁਲਵਿੰਦਰ ਸਿੰਘ ਜਾਂਗਲਾ, ਗੁਰਪ੍ਰੀਤ ਸਿੰਘ ਭਾਲੋਵਾਲੀ, ਅਵਤਾਰ ਸਿੰਘ ਬਿਸ਼ਨੀਵਾਲ, ਨਵਦੀਪ ਸਿੰਘ ਕੋਟਲੀ ਢਾਡੀਆਂ, ਗੁਰਵਿੰਦਰ ਸਿੰਘ ਕਾਲਾ ਅਫਗਾਨਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਸ਼ਤ ਸਿਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਨੇ ਸਿਲਾਈ ਮਸ਼ੀਨਾਂ ਤੇ ਬਿਊਟੀ ਕਿੱਟਾਂ ਵੰਡੀਆਂ ਅਗਲੀ ਖ਼ਬਰ ਦਿਨੋਂ-ਦਿਨ ਖ਼ਰਾਬ ਹੋ ਰਹੀ ਕਾਨੂੰਨ ਵਿਵਸਥਾ ਕਰਕੇ ਵਪਾਰੀ ਵਰਗ ਚਿੰਤਤ-ਵਿਜੇ ਸੋਨੀ
Ad Position 24