ਬਟਾਲਾ, 28 ਜਨਵਰੀ (ਸਤਿੰਦਰ ਸਿੰਘ)-ਹਸਤ ਸ਼ਿਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਸੋਸਵਾ ਅਧੀਨ ਛੇ ਮਹੀਨਿਆਂ ਦਾ ਸਿਲਾਈ, ਕਟਾਈ ਤੇ ਬਿਊਟੀਸ਼ੀਅਨ ਦਾ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ, ਬਿਊਟੀਸ਼ੀਅਨ ਕਿੱਟਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅੰਮਿ੍ਤ ਕਲਸੀ ਛੋਟੇ ਭਰਾ ਅਮਨਸ਼ੇਰ ਸਿੰਘ ਕਲਸ਼ੀ ਵਿਧਾਇਕ ਬਟਾਲਾ ਵਲੋਂ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਨਗਰ ਕਾਰਪੋਰੇਸ਼ਨ ਦੇ ਐਕਸੀਅਨ ਰਾਜੀਵ ਉੱਪਲ ਤੇ ਨਵਦੀਪ ਸਿੰਘ ਵਲੋਂ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਕਾਲਜ ਪਹੁੰਚਣ 'ਤੇ ਕਾਲਜ ਦੇ ਮੈਨੇਜ਼ਿੰਗ ਡਾਇਰੈਕਟਰ ਅਰੁਣ ਕੁਮਾਰ ਜੇ.ਈ., ਪ੍ਰਧਾਨ ਸਪਨਾ ਦੇਵੀ, ਸੈਕੇਟਰੀ ਸੁਖਵਿੰਦਰ ਸਿੰਘ, ਡਾਇਰੈਕਟਰ ਪੋ੍ਰ. ਦਿਲਬਾਗ ਸਿੰਘ, ਪਿ੍ੰ. ਅਨੀਤਾ ਵਲੋਂ ਗੁਲਦਸਤਾ ਭੇਟ ਕਰਕੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮਹਿਮਾਨਾਂ ਵਲੋਂ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ 'ਤੇ ਜਿਥੇ ਵਧਾਈ ਦਿੱਤੀ ਗਈ, ਉੱਥੇ ਨਾਲ ਹੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਅੰਤ ਵਿਚ ਕਾਲਜ ਦੀ ਮੈਨੇਜਿੰਗ ਕਮੇਟੀ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਤਵੰਤੇ ਸੱਜਣਾਂ ਵਿਚ ਦਾਸ ਕਰਨ, ਮਨੀ, ਸੰਦੀਪ ਕੌਸਲ ਤੋਂ ਇਲਾਵਾ ਕਾਲਜ ਸਟਾਫ ਵਿਚ ਲੈਕਚਰਾਰ ਮਨਜੀਤ ਸਿੰਘ, ਸ਼ਰਨਜੀਤ ਕੌਰ, ਰਾਜਵਿੰਦਰ ਕੌਰ, ਅਮਰ ਜੋਤੀ, ਜੈਸਮੀਨ, ਮਨਦੀਪ ਕੌਰ, ਨਿਸ਼ਾਨ ਸਿੰਘ ਆਦਿ ਹਾਜ਼ਰ ਸੀ |