08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੁਨਿਆਰੇ ਨੇ ਬੱਚਿਆਂ ਤੇ ਪਤਨੀ ਸਮੇਤ ਐਸ.ਐਸ.ਪੀ ਦਫ਼ਤਰ ਪਹੁੰਚ ਚੋਰਾਂ ਨੰੂ ਫੜਨ ਦੀ ਲਗਾਈ ਗੁਹਾਰ

Ad Position 21
No active advertisement
ਅਜੀਤ ਡੈਸਕ 29-01-2026
ਗੁਰਦਾਸਪੁਰ, 28 ਜਨਵਰੀ (ਪੰਕਜ ਸ਼ਰਮਾ)-ਗੁਰਦਾਸਪੁਰ ਦੇ ਝੂਲਣਾ ਮਹਿਲ ਵਿਖੇ ਰਹਿਣ ਵਾਲੇ ਮਸ਼ਹੂਰ ਸਰਾਫ਼ ਸਿਆਲ ਕੋਟੀਆ ਜਵੈਲਰਸ ਜਿਨ੍ਹਾਂ ਦਾ ਗੁਰਦਾਸਪੁਰ ਦੇ ਮੇਨ ਬਾਜ਼ਾਰ 'ਚ ਸ਼ੋਅਰੂਮ ਹੈ, ਉਨ੍ਹਾਂ ਦੇ ਘਰ ਮਹੀਨਾ ਪਹਿਲਾਂ ਚੋਰੀ ਦੀ ਵੱਡੀ ਵਾਰਦਾਤ ਹੋਈ ਸੀ ਅਤੇ ਚੋਰਾਂ ਨੇ ਕਟਰ ਨਾਲ ਤਿਜੋਰੀ ਕੱਟ ਕੇ 1.50 ਕਰੋੜ ਰੁਪਏ ਮੁੱਲ ਦਾ ਸੋਨਾ ਚਾਂਦੀ ਤੇ 4-5 ਲੱਖ ਨਕਦੀ ਚੋਰੀ ਕਰ ਲਿਆ ਸੀ | ਪਰ 28 ਦਿਨ ਬੀਤਣ ਦੇ ਬਾਵਜੂਦ ਵੀ ਚੋਰਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ | ਅੱਜ ਸਿਆਲਕੋਟੀਆ ਜਵੈਲਰਸ ਦੇ ਮਾਲਕ ਸ਼ਾਲੂ ਆਪਣੇ ਪਰਿਵਾਰ ਪਤਨੀ, ਦੋ ਛੋਟੇ ਬੱਚਿਆਂ ਤੇ ਮੁਹੱਲਾ ਵਾਸੀਆਂ ਨਾਲ ਇਕੱਠੇ ਹੋ ਕੇ ਐਸ.ਐਸ.ਪੀ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਜਲਦ ਚੋਰਾਂ ਨੂੰ ਗਿ੍ਫ਼ਤਾਰ ਕਰਨ ਦੀ ਗੁਹਾਰ ਲਗਾਈ ਗਈ | ਇਸ ਮੌਕੇ ਸ਼ਾਲੂ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦਾ ਸਭ ਕੁਝ ਚੋਰ ਚੋਰੀ ਕਰਕੇ ਲੈ ਗਏ ਹਨ | ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਹੁਣ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਨਗੇ, ਕਿਉਂਕਿ ਉਨ੍ਹਾਂ ਦਾ ਸਭ ਕੁਝ ਜਾ ਚੁੱਕਾ ਹੈ | ਉਨ੍ਹਾਂ ਨੇ ਐਸ.ਐਸ.ਪੀ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ | ਦੱਸ ਦਈਏ ਕਿ ਇਕ ਜਨਵਰੀ ਨੂੰ ਪਰਿਵਾਰ ਜਲੰਧਰ ਕਿਸੇ ਸਮਾਗਮ ਵਿਚ ਗਿਆ ਸੀ, ਪਿੱਛੋਂ ਝੂਲਣਾ ਮਹਿਲ ਜੋ ਗੁਰਦਾਸਪੁਰ ਦੀ ਸੰਘਣੀ ਵਸੋਂ ਤੇ ਤੰਗ ਗਲੀਆਂ ਵਾਲਾ ਮੁਹੱਲਾ ਹੈ, ਜਿਥੇ ਚੋਰਾਂ ਨੇ ਕਟਰ ਨਾਲ ਤਿਜੌਰੀ ਕੱਟ ਕੇ ਘਰ ਵਿਚੋਂ ਸੋਨਾ ਚਾਂਦੀ ਤੇ ਨਕਦੀ ਚੋਰੀ ਕਰ ਲਈ |
ਪੀੜਤ ਸ਼ਾਲੂ ਸੁਨਿਆਰੇ ਨੇ ਮੁਹੱਲਾ ਵਾਸੀਆਂ ਤੇੇ ਪਰਿਵਾਰ ਸਮੇਤ ਐਸ.ਐਸ.ਪੀ ਅਦਿੱਤਯ ਨਾਲ ਮੁਲਾਕਾਤ ਕੀਤੀ ਤੇੇ ਚੋਰਾਂ ਨੂੰ ਜਲਦ ਫੜਨ ਦੀ ਗੁਹਾਰ ਲਗਾਈ | ਐਸ.ਐਸ.ਪੀ ਗੁਰਦਾਸਪੁਰ ਨੇ ਉਨ੍ਹਾਂ ਨੰੂ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸੁਨਿਆਰੇ ਨੇ ਬੱਚਿਆਂ ਤੇ ਪਤਨੀ ਸਮੇਤ ਐਸ.ਐਸ.ਪੀ ਦਫ਼ਤਰ ਪਹੁੰਚ ਚੋਰਾਂ ਨੰੂ ਫੜਨ ਦੀ ਲਗਾਈ ਗੁਹਾਰ
Ad Position 24