08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਗੁਰਦਾਸਪੁਰ, 28 ਜਨਵਰੀ (ਚੱਕਰਾਜਾ)-ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਪਿ੍ੰਸੀਪਲ ਜਤਿੰਦਰ ਸ਼ਰਮਾ ਦੇ ਨਿਰਦੇਸ਼ਾਂ 'ਤੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵਾਈਸ ਚੇਅਰਪਰਸਨ ਦਲਜੀਤ ਕੌਰ, ਐਮ.ਡੀ ਜੈਦੀਪ ਸਿੰਘ, ਪਿ੍ੰਸੀਪਲ ਜਤਿੰਦਰ ਸ਼ਰਮਾ, ਸਕੂਲ ਹੈੱਡ ਮਿਸਟਰਸ ਸ਼ਿਖਾ ਭਰਮਾਰ ਸ਼ਾਮਿਲ ਸਨ | ਇਸ ਮੌਕੇ ਵਿਦਿਆਰਥੀਆਂ ਵਲੋਂ ਕਲਾਤਮਿਕ ਤੇ ਸਿੱਖਿਆਤਮਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਨੰਨੇ ਮੁੰਨੇ ਬੱਚਿਆਂ ਵਲੋਂ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਲਿਆ ਗਿਆ | ਵਿਦਿਆਰਥੀਆ ਵਲੋਂ ਕਵਿਤਾ, ਕੋਰੋਗ੍ਰਾਫੀ, ਸੁੰਦਰ ਚਿੱਤਰ ਕਲਾਵਾਂ ਪੇਸ਼ ਕੀਤੀਆਂ ਜਿਨ੍ਹਾਂ ਨੇ ਭਾਰਤ ਦੀ ਸਾਂਝੀ ਸੰਸਕਿ੍ਤੀ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ | ਵਿਦਿਆਰਥੀਆਂ ਵਲੋਂ ਆਜ਼ਾਦੀ ਦੀ ਰੱਖਿਆ ਦਾ ਸੁਨੇਹਾ ਦਿੱਤਾ, ਭਾਰਤੀ ਸੰਵਿਧਾਨ ਤੇ ਕਰਤਵਾਂ ਨੂੰ ਰਚਨਾਤਮਿਕ ਢੰਗ ਨਾਲ ਦਰਸਾਇਆ, ਕਲਾਕਾਰੀਆਂ ਪੇਸ਼ ਕੀਤੀਆਂ, ਨਿਆਂ ਸਮਾਨਤਾ ਆਜ਼ਾਦੀ ਦੇ ਸਿਧਾਂਤਾਂ ਨੂੰ ਸਪਸ਼ਟ ਕੀਤਾ, ਵਿਜ਼ਨ ਇੰਡੀਆ 204 'ਤੇ ਪੋਸਟਰ ਬਣਾਏ | ਸਕੂਲ ਦੇ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਸੰਵਿਧਾਨ ਦੀ ਮਹੱਤਤਾ ਤੇ ਨਾਗਰਿਕ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ | ਸਕੂਲ ਦੇ ਐਮ.ਡੀ ਜੈਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਪੀੜੀ ਦੇਸ਼ ਦਾ ਭਵਿੱਖ ਹੈ ਤੇ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਵਿਚ ਸਕਾਰਾਤਮਿਕ ਭੂਮਿਕਾ ਨਿਭਾਉਣੀ ਚਾਹੀਦੀ ਹੈ | ਸਕੂਲ ਦੇ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਗਣਤੰਤਰ ਦਿਵਸ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਦਿਨ ਹੈ | ਪ੍ਰੋਗਰਾਮ ਦੇ ਅੰਤ 'ਚ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਸੀਨੀਅਰ ਅਧਿਆਪਕਾਂ ਨਾਲ ਤਰੱਕੀ ਦੇਣ 'ਚ ਕਰ ਰਿਹਾ ਹੈ ਸ਼ਰੇਆਮ ਧੱਕਾ : ਆਗੂ ਅਗਲੀ ਖ਼ਬਰ ਸੁਨਿਆਰੇ ਨੇ ਬੱਚਿਆਂ ਤੇ ਪਤਨੀ ਸਮੇਤ ਐਸ.ਐਸ.ਪੀ ਦਫ਼ਤਰ ਪਹੁੰਚ ਚੋਰਾਂ ਨੰੂ ਫੜਨ ਦੀ ਲਗਾਈ ਗੁਹਾਰ
Ad Position 24