ਸੁਜਾਨਪੁਰ, 30 ਜਨਵਰੀ (ਜਗਦੀਪ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਸਭਾ ਸ਼ਾਹਪੁਰੀ ਗੇਟ ਤੇ ਸ੍ਰੀ ਗੁਰੂ ਰਵਿਦਾਸ ਭਵਨ ਕਮੇਟੀ ਮੁਹੱਲਾ ਸ਼ੇਖਾ ਸੁਜਾਨਪੁਰ ਵਲੋਂ ਸਾਂਝੇ ਤੌਰ 'ਤੇ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਮਹਾਰਾਜਾ ਜੀ ਦੀ ਅਗਵਾਈ 'ਚ ਕੱਢੀ ਗਈ | ਇਹ ਸ਼ੋਭਾ ਯਾਤਰਾ ਪ੍ਰਧਾਨ ਨਰਿੰਦਰ ਕੁਮਾਰ, ਚੇਅਰਮੈਨ ਸੁਭਾਸ਼ ਚੰਦਰ ਕਾਲਾ ਤੇ ਕਾਮਰੇਡ ਦੇਵਰਾਜ ਦੀ ਦੇਖ ਰੇਖ ਹੇਠ ਕੱਢੀ ਗਈ | ਸ਼ੋਭਾ ਯਾਤਰਾ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਹ ਸ਼ੋਭਾ ਯਾਤਰਾ ਗੁਰੂ ਰਵਿਦਾਸ ਮੰਦਿਰ ਸ਼ਾਹਪੁਰੀ ਗੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਰਵਿਦਾਸ ਭਵਨ ਮੁਹੱਲਾ ਸ਼ੇਖ਼ਾ ਵਿਚ ਸਮਾਪਤ ਹੋਈ | ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਸਟਾਲ ਲਗਾ ਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਮਹਿੰਦਰ ਪਾਲ, ਅਸ਼ੋਕ ਕੁਮਾਰ, ਤਿਲਕ ਪਾਠੀ, ਨੱਥਾ ਰਾਮ, ਬਿਸ਼ਨ ਦਾਸ, ਮੋਹਨ ਲਾਲ, ਜਗੀਰ ਕੁਮਾਰ, ਵਿਨੋਦ ਕੁਮਾਰ, ਰੌਸ਼ਨ ਭਗਤ, ਮੁਖ਼ਤਿਆਰ ਭਗਤ, ਯਸ਼ਪਾਲ ਭਗਤ, ਮਾਸਟਰ ਮਹੇਸ਼ ਪਾਠੀ, ਸੈਕਟਰੀ ਮੁਖ਼ਤਿਆਰ ਚੰਦ, ਸੱਤਪਾਲ ਅੱਤਰੀ, ਕੈਪਟਨ ਪਿ੍ਥਵੀਰਾਜ, ਸਵਰਨ ਦਾਸ, ਰਮੇਸ਼ ਕੁਮਾਰ, ਮਾਸਟਰ ਕਰੰਸਾ ਰਾਜ, ਅਸ਼ੋਕ ਕੁਮਾਰ, ਮਹਿੰਦਰ ਪਾਲ, ਰਤਨ ਚੰਦ, ਪ੍ਰਸ਼ੋਤਮ ਲਾਲ, ਪਿ੍ੰਸੀਪਲ ਸ਼ਿਵ ਦਿਆਲ, ਸੰਸਾਰ ਚੰਦ ਅਤੇ ਤਰਸੇਮ ਲਾਲ ਆਦਿ ਹਾਜ਼ਰ ਸਨ |