ਤਿੱਬੜ, 31 ਜਨਵਰੀ (ਸੋਹਨ ਮਲਿਕ)-ਪਿੰਡ ਸਰਸਪੁਰ ਵਿਖੇ 10-12 ਸਾਲ ਤੋਂ ਠੇਕੇ 'ਤੇ ਪੈਲੀ ਲੈ ਕੇ ਖੇਤੀ ਕਰਦੇ ਸਤਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪਸਨਾਵਾਲ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਉਨ੍ਹਾਂ ਦੇ ਕਮਾਦ ਦੇ ਖੇਤ 'ਚੋਂ ਗੰਨਾ ਚੋਰੀ ਹੋ ਰਿਹਾ ਸੀ | ਜਿਸ ਦੀ ਇਤਲਾਹ ਉਨ੍ਹਾਂ ਨੇ ਪਿੰਡ ਮੋਹਤਬਰਾਂ ਨੂੰ ਵੀ ਦਿੱਤੀ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਵੀ ਕਰਵਾਈ | ਉਨ੍ਹਾਂ ਦੱਸਿਆ ਕਿ ਕਮਾਦ 'ਚੋਂ ਚੋਰੀ ਹੋ ਰਹੇ ਗੰਨੇ ਨੂੰ ਲੈ ਕੇ ਉਹ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਹਨ | ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਮਾਦ ਦੇ ਖੇਤ ਵਿਚੋਂ ਲਗਪਗ 10 ਤੋਂ 15 ਮਰਲੇ ਗੰਨਾ ਪਿਛਲੇ ਦਿਨਾਂ ਵਿਚ ਚੋਰੀ ਕੀਤਾ ਗਿਆ ਹੈ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਗੰਨਾ ਚੋਰੀ ਕਰਨ ਵਾਲੇ ਦਾ ਪਤਾ ਲਗਾ ਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |