10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ 'ਚ ਵਿਗੜਦੀ ਕਾਨੂੰਨ ਵਿਵਸਥਾ ਖਿਲਾਫ਼ ਕਾਂਗਰਸ ਕਰੇਗੀ ਰੋਸ ਪ੍ਰਦਰਸ਼ਨ : ਜੈਂਤੀਪੁਰ/ਤੱਤਲਾ

Ad Position 21
No active advertisement
ਅਜੀਤ ਡੈਸਕ 01-02-2026
ਨੌਸ਼ਹਿਰਾ ਮੱਝਾ ਸਿੰਘ, 31 ਜਨਵਰੀ (ਰਵੀ ਭਗਤ)-ਕਾਂਗਰਸ ਪਾਰਟੀ ਦੀ ਇਕ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਤੱਤਲਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਤੱਤਲਾ ਹਾਊਸ ਵਿਖੇ ਹੋਈ | ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਤੱਤਲਾ ਨੇ ਜਿੱਥੇ ਜਲਦ ਹੀ ਦਿਹਾਤੀ ਇਲਾਕਿਆਂ ਵਿਚ ਜ਼ੋਨ ਬਣਾ ਕੇ ਨੌਜਵਾਨਾਂ ਨੂੰ ਅਹੁਦੇਦਾਰੀਆਂ ਦੇਣ 'ਤੇ ਵਿਚਾਰਾਂ ਕੀਤੀਆਂ, ਉਥੇ ਪੰਜਾਬ ਵਿਚ ਦਿਨ-ਪ੍ਰਤੀ-ਦਿਨ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦਿਨ-ਦਿਹਾੜੇ ਵਾਪਰ ਰਹੀਆਂ ਲੁੱਟਾਂ-ਖੋਹਾਂ, ਚੋਰੀ ਤੇ ਕਤਲ ਦੀਆਂ ਘਟਨਾਵਾਂ ਨਾਲ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਵਿਰੁੱਧ ਕਾਂਗਰਸ ਪਾਰਟੀ ਰੋਸ ਪ੍ਰਦਰਸ਼ਨ ਕਰੇਗੀ | ਇਸ ਮੌਕੇ ਮਨਦੀਪ ਸਿੰਘ ਹਾਈ ਫਾਈਵ ਰੈਸਟੋਰੈਂਟ, ਗੁਰਦੇਵ ਸਿੰਘ ਅਠਵਾਲ ਬਲਾਕ ਸੰਮਤੀ ਮੈਂਬਰ, ਬਾਵਾ ਸਿੰਘ ਠੀਕਰੀਵਾਲ, ਸੰਦੀਪ ਧਾਰੀਵਾਲ ਭੋਜਾ, ਮੋਹਨ ਸਿੰਘ ਰਾਮਪੁਰ, ਗੁਰਦੇਵ ਸਿੰਘ ਕੋਹਾੜ, ਸਵਿੰਦਰ ਸਿੰਘ ਨਾਗਰਾ, ਨੰਬਰਦਾਰ ਬਲਬੀਰ ਸਿੰਘ ਤੱਤਲਾ, ਸਵਿੰਦਰ ਸਿੰਘ ਸਾ. ਸਰਪੰਚ ਦਾਣਿਆਂਵਾਲੀ, ਵੀਰ ਸਿੰਘ, ਅਵਤਾਰ ਸਿੰਘ ਘੁੰਮਣ, ਜੋਗਾ ਸਿੰਘ, ਬਲਦੇਵ ਸਿੰਘ ਸਾ. ਸਰਪੰਚ ਠੀਕਰੀਵਾਲ, ਸਵਰਨ ਸਿੰਘ ਬੁੱਢਾ ਕੋਟ, ਦਲਬੀਰ ਸਿੰਘ ਸੇਖਵਾਂ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਟਾਲਾ ਅਥਲੈਟਿਕ ਕਲੱਬ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਸਬ ਇੰਸਪੈਕਟਰ ਦਾ ਸੇਵਾਮੁਕਤੀ 'ਤੇ ਸਨਮਾਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24