13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪ੍ਰੀਲਿਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਮਾਨ ਕੌਰ ਵਿਖੇ ਬੈਂਕ ਆਫ਼ ਇੰਡੀਆ ਨੇ ਸਟੇਸ਼ਨਰੀ ਵੰਡੀ

Ad Position 21
No active advertisement
ਅਜੀਤ ਡੈਸਕ 01-02-2026
ਗੁਰਦਾਸਪੁਰ, 31 ਜਨਵਰੀ (ਚੱਕਰਾਜਾ)-ਰਾਸ਼ਟਰੀ ਪੁਰਸਕਾਰ ਪ੍ਰਾਪਤ ਰੋਮੇਸ਼ ਮਹਾਜਨ ਦੀ ਅਗਵਾਈ ਹੇਠ ਮਾਨ ਕੌਰ ਵਿਖੇ ਸਲੱਮ ਖੇਤਰ ਦੇ ਬੱਚਿਆਂ ਲਈ ਚਲਾਏ ਜਾ ਰਹੇ ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵਿਖੇ ਪ੍ਰੋਗਰਾਮ ਕਰਵਾਇਆ | ਇਸ ਦੌਰਾਨ ਬੈਂਕ ਆਫ਼ ਇੰਡੀਆ ਦੇ ਬਰਾਂਚ ਮੈਨੇਜਰ ਉੱਤਮ ਵਲੋਂ ਆਪਣੀ ਸਮਰਪਿਤ ਟੀਮ ਸਮੇਤ ਸੈਂਟਰ ਪਹੁੰਚ ਕੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਕੀਤਾ ਅਤੇ ਜੋਸ਼ ਭਰਪੂਰ ਯੋਗਾ ਪ੍ਰਦਰਸ਼ਨ ਪੇਸ਼ ਕੀਤੇ ਗਏ, ਜਿਸ ਨਾਲ ਸਾਰਾ ਮਾਹੌਲ ਉਤਸ਼ਾਹ ਤੇ ਸਕਾਰਾਤਮਕਤਾ ਨਾਲ ਭਰ ਗਿਆ | ਬੱਚਿਆਂ ਦੇ ਆਤਮ ਵਿਸ਼ਵਾਸ ਤੇ ਉਤਸ਼ਾਹ ਨੇ ਇਹ ਸਪੱਸ਼ਟ ਕੀਤਾ ਕਿ ਸਹੀ ਮਾਰਗ ਦਰਸ਼ਨ, ਦੇਖਭਾਲ ਤੇ ਪ੍ਰੋਤਸਾਹਨ ਨਾਲ ਹਰ ਬੱਚਾ ਆਪਣਾ ਸੁਨਹਿਰਾ ਭਵਿੱਖ ਸਿਰਜ ਸਕਦਾ ਹੈ | ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਕੋਆਰਡੀਨੇਟਰ ਬਖ਼ਸ਼ੀ ਰਾਜ਼ ਸਮੇਤ ਅਧਿਆਪਕਾ ਮਨਦੀਪ ਕੌਰ, ਆਸ਼ੂ ਤੇ ਕਿਰਨ ਤ੍ਰੇਹਨ ਹਾਜ਼ਰ ਰਹੇ | ਇਸ ਮੌਕੇ ਬਖ਼ਸ਼ੀ ਰਾਜ਼ ਨੇ ਬੈਂਕ ਆਫ਼ ਇੰਡੀਆ ਦੀ ਟੀਮ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਸਮਾਜ 'ਚ ਸਿੱਖਿਆ, ਕਰੁਣਾ ਤੇ ਸੇਵਾ ਦੀ ਰੌਸ਼ਨੀ ਫੈਲਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਤਾਲਿਬਪੁਰ ਪੰਡੋਰੀ ਵਿਖੇ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਦਰਿਆ ਬਿਆਸ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ, ਸਰਕਾਰ ਨੰੂ ਲੱਗ ਰਿਹਾ ਲੱਖਾਂ ਦਾ ਚੂਨਾ
Ad Position 24