ਗੁਰਦਾਸਪੁਰ, 31 ਜਨਵਰੀ (ਚੱਕਰਾਜਾ)-ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਤਾਲਿਬਪੁਰ ਪੰਡੋਰੀ ਵਿਖੇ ਪਾਸਟਰ ਬਿਮਲ ਦੀ ਅਗਵਾਈ ਹੇਠ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਰਵਾਇਆ, ਜਿਸ 'ਚ ਵੱਖ-ਵੱਖ ਜ਼ਿਲਿ੍ਹਆਂ ਤੋਂ ਪਾਸਟਰਾਂ ਤੋਂ ਇਲਾਵਾ ਮੁੱਖ ਪ੍ਰਚਾਰਕ ਪਾਸਟਰ ਸਲੀਮ ਖ਼ਾਨ ਤੇ ਹੋਰਨਾਂ ਨੇ ਹਿੱਸਾ ਲਿਆ | ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ, ਉੱਘੇ ਸਰਪੰਚ ਮੰਗਲ ਹੁਸੈਨ ਤੇ ਅਨਵਰ ਮਸੀਹ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਭ ਤੋਂ ਪਹਿਲਾਂ ਪਾਸਟਰ ਸਲੀਮ ਖ਼ਾਨ ਦਾ ਸਾਰਿਆਂ ਵਲੋਂ ਸਵਾਗਤ ਕੀਤਾ | ਇਸ ਮੌਕੇ ਪਾਸਟਰ ਸਲੀਮ ਖ਼ਾਨ ਨੇ ਕਿਹਾ ਕਿ ਪ੍ਰਮੇਸ਼ਵਰ 'ਤੇ ਨਿਹਚਾ ਕਰਨ ਨਾਲ ਸਾਡੇ ਜੀਵਨ 'ਚ ਕੀ ਲਾਭ ਹਨ ਅਤੇ ਜੀਵਨ 'ਚ 2 ਪ੍ਰਕਾਰ ਦੇ ਲਾਭ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿਚ ਇਕ ਨਿਹਚਾ ਕਰਨ ਵਾਲੇ ਤੇ ਦੂਜੇ ਅਣਨਿਹਚਾ ਕਰਨ ਵਾਲੇ | ਉਨ੍ਹਾਂ ਦੱਸਿਆ ਕਿ ਨਿਹਚਾ ਦੇ ਦੁਆਰਾ ਅਸੀਂ ਪ੍ਰਮੇਸ਼ਵਰ ਨੂੰ ੰੂ ਖੁਸ਼ ਕਰ ਸਕਦੇ ਹਨ ਅਤੇ ਨਿਹਚਾ ਦੇ ਦੁਆਰਾ ਹੀ ਅਸੀਂ ਪ੍ਰਮੇਸ਼ਵਰ ਵਿਚ ਸਭ ਕੰਮ ਕਰ ਸਕਦੇ ਹਾਂ | ਇਸ ਮੌਕੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਤੇ ਅਨਵਰ ਮਸੀਹ ਵਲੋਂ ਪਾਸਟਰ ਸਲੀਮ ਖ਼ਾਨ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਮੁਨੱਵਰ ਮਸੀਹ ਨੇ ਕਿਹਾ ਕਿ ਸਾਨੂੰ ਅਜਿਹੇ ਪ੍ਰਚਾਰਕਾਂ ਦੀ ਬਹੁਤ ਲੋੜ ਹੈ, ਜਿਨ੍ਹਾਂ ਨੇ ਕਿਸੇ ਵੀ ਧਰਮ ਬਾਰੇ ਕੋਈ ਨਫ਼ਰਤ ਭਰੀ ਗੱਲ ਬੋਲੀ ਹੋਵੇ, ਸਗੋਂ ਆਪਸ 'ਚ ਪਿਆਰ ਵਧਾਉਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਅਸੀਂ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਆਪਸੀ ਏਕਤਾ ਦਾ ਪ੍ਰਦਰਸ਼ਨ ਕਰੀਏ ਤੇ ਰਾਜਨੀਤਿਕ ਬਿੰਦੂ ਤੱਕ ਆਪਣੇ ਲੋਕਾਂ ਨੂੰ ਅੱਗੇ ਲੈ ਕੇ ਚੱਲੀਏ | ਇਸ ਮੌਕੇ ਯੂਥ ਪ੍ਰਧਾਨ ਪਿ੍ੰਸ ਮਸੀਹ, ਸਾਬ ਮਸੀਹ ਸਰਪੰਚ, ਸੀਨੀਅਰ ਪਾਸਟਰ ਅਨਵਰ ਮਸੀਹ ਬਟਾਲਾ, ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਪੁਰੋਵਾਲ, ਪਾਸਟਰ ਤਿਲਕ ਰਾਜ, ਪਾਸਟਰ ਸਾਮੂਏਲ ਤੋਂ ਇਲਾਵਾ ਧਾਰੀਵਾਲ ਤੇ ਗੁਰਦਾਸਪੁਰ ਤੋਂ ਪਾਸਟਰ ਹਾਜ਼ਰ ਸਨ | ਅੰਤ 'ਚ ਸੰਗਤ ਵਿਚ ਲੰਗਰ ਦੀ ਸੇਵਾ ਪਾਸਟਰ ਬਿਮਲ ਨੇ ਨਿਭਾਈ |