28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਹਲਕਾ ਭੋਆ ਦੇ ਕਈ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਪ੍ਰਸ਼ਾਸਨ ਬੇਖ਼ਬਰ

Ad Position 21
No active advertisement
ਅਜੀਤ ਡੈਸਕ 07-02-2026
ਤਾਰਾਗੜ੍ਹ, 6 ਫਰਵਰੀ (ਸੋਹਨ ਲਾਲ)-ਹਲਕਾ ਭੋਆ ਦੇ ਦਰਜਨਾਂ ਪਿੰਡਾਂ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ | ਜਿਸ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ | ਜਿਸ ਕਾਰਨ ਇਲਾਕਾ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਮਾਈਨਿੰਗ ਦਾ ਖੇਲ੍ਹ ਰਾਤ 8 ਵਜੇ ਸ਼ੁਰੂ ਹੋ ਜਾਂਦਾ ਹੈ ਤੇ ਸਾਰੀ ਰਾਤ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਹੁੰਦੀ ਰਹਿੰਦੀ ਹੈ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੰੂ ਉਹ ਤਾਰਾਗੜ੍ਹ 'ਚ ਨਹੀਂ ਜਾ ਸਕਦੇ, ਕਿਉਂਕਿ ਤਾਰਾਗੜ੍ਹ ਦੀਆਂ ਮੇਨ ਸੜਕਾਂ 'ਤੇ ਰਾਤ ਨੰੂ 8 ਵਜੇ ਟਰੱਕ, ਟਿੰਬਰ ਖੜ੍ਹੇ ਦਿਖਾਈ ਦਿੰਦੇ ਹਨ ਤੇ ਸਾਰੀ ਰਾਤ ਇਹ ਟਰੱਕ, ਟਿੰਬਰ ਪਿੰਡ ਪੱਖੋਚੱਕ ਤੇ ਪਰਮਾਨੰਦ ਰੋਡ 'ਤੇ ਖੜ੍ਹੇ ਕਰ ਦਿੰਦੇ ਹਨ ਜੋ ਬਾਅਦ 'ਚ ਹਲਕਾ ਭੋਆ ਦੇ ਪਿੰਡਾਂ ਅੰਦਰ ਜਾਂਦੇ ਹਨ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਾਤ 7 ਵਜੇ ਤੋਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਕੋਈ ਵੀ ਗਾਹਕ ਨਹੀਂ ਆਉਂਦਾ, ਕਿਉਂਕਿ ਰਾਤ ਨੰੂ ਬਹੁਤ ਹੀ ਟਰੱਕ, ਟਿੰਬਰ ਲੰਘਦੇ ਹਨ | ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ 'ਤੇ ਡਰ ਦੇ ਮਾਰੇ ਕੋਈ ਨਹੀਂ ਆਉਂਦਾ | ਦੁਕਾਨਦਾਰਾਂ ਨੇ ਕਿਹਾ ਕਿ ਕਈ ਟਿੰਬਰ, ਟਰੱਕ ਦਿਨ ਵੇਲੇ ਵੀ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੰੂ ਅਪੀਲ ਕੀਤੀ ਹੈ ਕਿ ਇਨ੍ਹਾਂ ਟਰੱਕ, ਟਿੰਬਰ ਟਰਾਲੀਆਂ 'ਤੇ ਰੋਕ ਲਗਾਈ ਜਾਵੇ | ਪਰ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ | ਪਿਛਲੇ ਦਿਨੀਂ 5 ਫਰਵਰੀ ਨੰੂ ਕਾਂਗਰਸ ਦੀ ਦਾਣਾ ਮੰਡੀ 'ਚ ਹੋਈ ਰੈਲੀ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੰੂ ਮਾਈਨਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੋਸ਼ ਲਗਾਏ ਸੀ ਕਿ ਇਹ ਮਾਈਨਿੰਗ ਹਲਕਾ ਭੋਆ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਭਾਜਪਾ ਨੇਤਾ ਨਿੱਕਾ ਕਰਵਾਉਂਦੇ ਹਨ ਜੋ 2 ਕਰੋੜ ਰੁਪਏ ਕਮਾਉਂਦੇ ਹਨ ਤੇ ਇਸ ਹਲਕੇ ਅੰਦਰੋਂ ਮਾਈਨਿੰਗ ਕਿਵੇਂ ਬੰਦ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਭਾਜਪਾ ਤੋਂ ਦੁਖੀ ਹੋ ਗਏ ਹਨ ਤੇ ਹੁਣ ਪੰਜਾਬ ਅੰਦਰ 2027 'ਚ ਕਾਂਗਰਸ ਸਰਕਾਰ ਆਵੇਗੀ ਤੇ ਇਸ ਹਲਕੇ ਅੰਦਰੋਂ ਪਹਿਲ ਦੇ ਆਧਾਰ 'ਤੇ ਮਾਈਨਿੰਗ ਬੰਦ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਚੌਥੇ ਸ਼ਹੀਦੀ ਦਿਵਸ 'ਤੇ ਸ਼ਹੀਦ ਅਕਸ਼ੈ ਪਠਾਨੀਆ ਨੂੰ ਕੀਤਾ ਯਾਦ ਅਗਲੀ ਖ਼ਬਰ 12 ਦੀ ਟਰੇਡ ਯੂਨੀਅਨਾਂ ਦੀ ਰੈਲੀ 'ਚ ਸ਼ਾਮਿਲ ਹੋਵਾਂਗੇ-ਸੰਯੁਕਤ ਕਿਸਾਨ ਮੋਰਚਾ
Ad Position 24