ਪਠਾਨਕੋਟ, 6 ਫਰਵਰੀ (ਸੰਧੂ)-ਭਾਰਤੀ ਫ਼ੌਜ ਦੀ 19 ਜੈੱਕ ਰਾਈਫ਼ਲਜ਼ ਯੂਨਿਟ ਦੇ ਰਾਈਫਲਮੈਨ ਅਕਸ਼ੈ ਪਠਾਨੀਆ ਦਾ ਚੌਥਾ ਸ਼ਹੀਦੀ ਦਿਵਸ ਪਿੰਡ ਚੱਕੜ ਦੇ ਸਰਕਾਰੀ ਹਾਈ ਸਕੂਲ ਵਿਖੇ ਪਿ੍ੰਸੀਪਲ ਕਿਰਨ ਬਾਲਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਜਿਸ 'ਚ 67 ਆਰਮਡ ਯੂਨਿਟ ਦੇ ਲੈਫ਼ਟੀਨੈਂਟ ਕਰਨਲ ਐਮ.ਐਸ ਰਾਠੌਰ ਅਤੇ 17 ਆਸਾਮ ਰੈਜ਼ੀਮੈਂਟ ਦੇ ਲੈਫ਼ਟੀਨੈਂਟ ਕਰਨਲ ਵੀ.ਪੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸ਼ਹੀਦ ਦੀ ਮਾਤਾ ਰਿਤੂ ਪਠਾਨੀਆ, ਪਿਤਾ ਸੇਵਾ ਮੁਕਤ ਹੌਲਦਾਰ ਸਾਗਰ ਸਿੰਘ ਪਠਾਨੀਆ, ਭਰਾ ਅਮਿਤ ਪਠਾਨੀਆ, ਭੈਣ ਰੀਨਾ ਪਠਾਨੀਆ, ਭਰਜਾਈ ਅਲਕਾ ਪਠਾਨੀਆ, ਚਾਚਾ ਠਾਕੁਰ ਸਵਰਨ ਸਿੰਘ ਪਠਾਨੀਆ, ਤਹਿਸੀਲਦਾਰ ਸੰਜੀਵ ਪਠਾਨੀਆ, ਕਰਨਲ ਪੀ.ਐਸ ਭੰਦਰਾਲ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸ਼ਹੀਦ ਲਾਂਸ ਨਾਇਕ ਡਿਪਟੀ ਸਿੰਘ ਦੇ ਭਤੀਜੇ ਵਰਿੰਦਰ ਸਿੰਘ ਫ਼ੌਜ ਮੈਡਲ, ਸ਼ਹੀਦ ਸਿਪਾਹੀ ਕੁਲਦੀਪ ਕੁਮਾਰ ਦੇ ਪਿਤਾ ਬੰਤ ਰਾਮ, ਸਮਾਜ ਸੇਵਕ ਡਾ: ਰਾਜਿੰਦਰ ਸ਼ਰਮਾ, ਸ਼ਹੀਦ ਯੂਨਿਟ ਦੇ ਸੂਬੇਦਾਰ ਹਰਦੀਪ ਸਿੰਘ, ਰਾਜਨ ਓਬਰਾਏ ਅਤੇ ਹੋਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਇਸ ਬਹਾਦਰ ਯੋਧੇ ਨੂੰ ਸ਼ਰਧਾਂਜਲੀ ਭੇਟ ਕੀਤੀ | ਸਭ ਤੋਂ ਪਹਿਲਾਂ ਮੁੱਖ ਮਹਿਮਾਨ, ਸ਼ਹੀਦ ਦੇ ਪਰਿਵਾਰ ਤੇ ਹੋਰ ਮਹਿਮਾਨਾਂ ਨੇ ਸ਼ਹੀਦ ਅਕਸ਼ੈ ਪਠਾਨੀਆ ਦੇ ਬੁੱਤ ਸਾਹਮਣੇ ਸ਼ਮਾ ਰੌਸ਼ਨ ਕਰਕੇ ਤੇ ਫੁੱਲ ਮਾਲਾ ਭੇਟ ਕਰਕੇ ਅਮਰ ਨਾਇਕ ਨੂੰ ਸਲਾਮ ਕੀਤਾ | ਮੁੱਖ ਮਹਿਮਾਨ ਲੈਫ਼ਟੀਨੈਂਟ ਕਰਨਲ ਐਮ.ਐਸ ਰਾਠੌਰ ਨੇ ਕਿਹਾ ਕਿ ਰਾਈਫਲਮੈਨ ਅਕਸ਼ੈ ਪਠਾਨੀਆ ਵਰਗੇ ਬਹਾਦਰ ਦੇਸ਼ ਦਾ ਮਾਣ ਹਨ ਜੋ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਉਣ ਵਾਲੀਆਂ ਪੀੜ੍ਹੀਆਂ 'ਚ ਦੇਸ਼ ਭਗਤੀ ਦੀ ਭਾਵਨਾ ਜਗਾਉਂਦੇ ਹਨ | ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਉਹ ਪਿੰਡ ਚੱਕੜ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਨ ਜੋ ਪਰਿਵਾਰ ਦੇ ਨਾਲ ਮਿਲ ਕੇ ਹਰ ਸਾਲ ਮੇਲੇ ਦੇ ਰੂਪ ਵਿਚ ਉਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਮਨਾਉਂਦੇ ਹਨ | ਸ਼ਰਧਾਂਜਲੀ ਸਮਾਗਮ ਤੋਂ ਇਲਾਵਾ ਅਕਸ਼ੈ ਪਠਾਨੀਆ ਦਾ ਪਰਿਵਾਰ ਆਪਣੇ ਸ਼ਹੀਦ ਪੁੱਤਰ ਦੀ ਯਾਦ ਵਿਚ ਇਕ ਰਾਜ ਪੱਧਰੀ ਵਾਲੀਬਾਲ ਪਿ੍ੰਸੀਪਲ ਕਿਰਨ ਬਾਲਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਮੁੱਖ ਮਹਿਮਾਨ ਨੇ ਸ਼ਹੀਦ ਦੇ ਪਰਿਵਾਰ ਸਮੇਤ ਪੰਜ ਹੋਰ ਪਰਿਵਾਰਾਂ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਨਾਇਬ ਸੂਬੇਦਾਰ ਮੁਕੇਸ਼ ਆਲੇ, 31 ਪੰਜਾਬ ਰੈਜ਼ੀਮੈਂਟ ਦੇ ਸੂਬੇਦਾਰ ਕੁਲਦੀਪ ਸਿੰਘ, ਰਾਈਫਲਮੈਨ ਗਣੇਸ਼ ਥਾਪਾ, ਨਾਇਕ ਮੁਨੀਸ਼ ਕੁਮਾਰ, ਨਾਇਕ ਸੰਨੀ, ਕੈਪਟਨ ਰੂਪ ਲਾਲ, ਮਾਸਟਰ ਮਨਜੀਤ ਸਿੰਘ, ਮਦਨ ਲਾਲ, ਮੈਡਮ ਮਮਤਾ ਜਸਰੋਟੀਆ, ਮੇਨੂੰ ਪਰਾਜਨ, ਰਣਜੀਤ ਸਿੰਘ, ਮਨਜੀਤ ਸਿੰਘ, ਵਿਮਲ ਪਰਾਸ਼ਰ, ਮੈਡਮ ਮੀਨਾ, ਸੂਬੇਦਾਰ ਰਛਪਾਲ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਰਵਿੰਦਰ ਮਿਨਹਾਸ, ਹੌਲਦਾਰ ਦਰਸ਼ਨ ਸਿੰਘ, ਹੌਲਦਾਰ ਮਹਿੰਦਰ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |