ਪਠਾਨਕੋਟ, 6 ਫਰਵਰੀ (ਵਿਨੋਦ)-ਸ੍ਰੀ ਬ੍ਰਾਹਮਣ ਸਭਾ ਪਠਾਨਕੋਟ ਦੀ ਮਹਿਲਾ ਵਿੰਗ ਸ੍ਰੀ ਬ੍ਰਾਹਮਣ ਮਹਿਲਾ ਇਕਾਈ ਨੇ ਪਠਾਨਕੋਟ ਵਿਚ ਰਹਿਣ ਵਾਲੇ ਇਕ ਕੈਂਸਰ ਪੀੜਤ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ | ਉਨ੍ਹਾਂ ਨੇ ਆਪਣੇ ਸਰੋਤਾਂ ਤੋਂ ਲਗਭਗ 85 ਹਜ਼ਾਰ ਰੁਪਏ ਇਕੱਠੇ ਕੀਤੇ ਅਤੇ ਪਰਿਵਾਰ ਨੂੰ ਦਾਨ ਕੀਤੇ | ਇਸ ਮੌਕੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸ੍ਰੀ ਬ੍ਰਾਹਮਣ ਮਹਿਲਾ ਸੰਗਠਨ ਦੀ ਜਨਰਲ ਸਕੱਤਰ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਪਰਾਸ਼ਰ, ਅਮਿਤਾ ਸ਼ਰਮਾ ਅਤੇ ਡਾ: ਸਰੋਜ ਦੀ ਅਗਵਾਈ ਹੇਠ ਸ੍ਰੀ ਬ੍ਰਾਹਮਣ ਮਹਿਲਾ ਸੰਗਠਨ ਆਪਣੇ ਟਿਕਾਊ ਪ੍ਰੋਜੈਕਟਾਂ ਨੂੰ ਜ਼ਿੰਮੇਵਾਰੀ ਨਾਲ ਪੂਰਾ ਕਰ ਰਿਹਾ ਹੈ | ਇਸ ਮੌਕੇ ਬ੍ਰਾਹਮਣ ਸਭਾ ਦੇ ਮੈਂਬਰ ਮਨੋਹਰ ਲਾਲ ਮਹਿਤਾ ਜਨਰਲ ਸਕੱਤਰ, ਨਰਿੰਦਰ ਸ਼ਰਮਾ ਮੀਤ ਪ੍ਰਧਾਨ, ਪਵਨ ਸ਼ਰਮਾ, ਪ੍ਰਧਾਨ ਰਾਕੇਸ਼ ਸ਼ਰਮਾ ਜਨਰਲ ਸਕੱਤਰ, ਮਹੇਸ਼ ਸ਼ਰਮਾ, ਦੇਵਰਾਜ ਸ਼ਰਮਾ, ਪਿ੍ੰਸ ਸ਼ਰਮਾ, ਕਮਲ ਪੰਤ, ਸੁਰੇਸ਼ ਸ਼ਰਮਾ, ਕਪਿਲ ਸ਼ਰਮਾ, ਲਲਿਤ ਡੋਗਰਾ ਮੀਤ ਪ੍ਰਧਾਨ, ਕੇਸ਼ਵ ਸ਼ਰਮਾ, ਰਜਿੰਦਰ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਵਿਜੇ ਸ਼ਰਮਾ ਆਦਿ ਹਾਜ਼ਰ ਸਨ |