ਪਠਾਨਕੋਟ, 6 ਫਰਵਰੀ (ਵਿਨੋਦ)-ਮੋਦੀ ਫ਼ਾਰ ਪੀ.ਐਮ ਆਰਗੇਨਾਈਜ਼ੇਸ਼ਨ ਦੇ ਰਾਸ਼ਟਰੀ ਸਕੱਤਰ ਤੇ ਸਿਵਲ ਸੁਰੱਖਿਆ ਬੱਲ ਦੇ ਰਾਸ਼ਟਰੀ ਨਿਰਦੇਸ਼ਕ ਪੂਰਨ ਪਰਦੇਸੀ ਨੇ ਆਪਣੇ ਜਨਮ ਦਿਨ 'ਤੇ ਬੂਟਾ ਲਗਾਇਆ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਤੇਜ਼ੀ ਨਾਲ ਵੱਧ ਰਹੀ ਗਲੋਬਲ ਵਾਰਮਿੰਗ ਦਾ ਮੁਕਾਬਲਾ ਕੀਤਾ ਜਾ ਸਕੇ | ਇਸ ਮੌਕੇ ਉੱਤਮ ਚੰਦ ਲਖਨਪੁਰ, ਡਾ: ਸਾਹਿਬ ਨਗਰੀ, ਸੂਬੇਦਾਰ ਸ਼ਾਮ ਲਾਲ, ਰਾਕੇਸ਼ ਮਨਹਾਸ, ਨਰੇਸ਼ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ |