ਸ਼ਾਹਪੁਰ ਕੰਢੀ, 6 ਫਰਵਰੀ (ਰਣਜੀਤ ਸਿੰਘ)-ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਕੋਟ ਵਿਖੇ ਧੰਨਵਾਦ ਪ੍ਰਾਰਥਨਾ ਦਾ ਆਯੋਜਨ ਕੀਤਾ ਗਿਆ | ਪ੍ਰਾਰਥਨਾ ਸਭਾ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਨੇ ਕਾਲਜ ਦੇ ਪ੍ਰਬੰਧਕਾਂ ਤੇ ਸਟਾਫ਼ ਨੰੂ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ | ਉਨ੍ਹਾਂ ਸਾਰੇ ਵਿਦਿਆਰਥੀਆਂ ਨੰੂ ਹੋਰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕਾਲਜ 'ਚ ਅਕਾਊਾਟੈਂਟ ਦੀ ਸੇਵਾ ਨਿਭਾਅ ਰਹੀ ਮੈਡਮ ਰਚਨਾ ਦੇ ਪਤੀ ਨੰੂ ਪੈਰਿਸ ਦੇਸ਼ ਦੀ ਪੀ.ਆਰ. ਮਿਲ ਗਈ ਹੈ | ਉਨ੍ਹਾਂ ਦੱਸਿਆ ਕਿ ਬੀਬੀ ਰਹਿਮਤੇ ਕਾਲਜ ਲੜਕੀਆਂ ਦਾ ਕਾਲਜ ਹੈ | ਇਸ ਤੋਂ ਸਿਖਲਾਈ ਲੈ ਕੇ ਲੜਕੀਆਂ ਬਾਹਰਲੇ ਦੇਸ਼ਾਂ ਤੇ ਭਾਰਤ ਵਿਚ ਵੱਡੇ ਸ਼ਹਿਰਾਂ ਵਿਚ ਨਾਮਣਾ ਖੱਟ ਰਹੀਆਂ ਹਨ | ਇਸ ਮੌਕੇ ਚੇਅਰਪਰਸਨ ਪਿ੍ਆ, ਸਕੱਤਰ ਪਿ੍ੰਸ ਮਸੀਹ, ਮੈਡਮ ਰਚਨਾ, ਨਗਮਾਂ, ਕਿਰਨ, ਕੋਮਲ, ਚਾਹਤ, ਨਵੀਤਾ, ਸ਼ੀਤਲ ਅਤੇ ਪਲਕ ਆਦਿ ਹਾਜ਼ਰ ਸਨ |