ਪਠਾਨਕੋਟ, 6 ਫਰਵਰੀ (ਸੰਧੂ)-ਯੁਵਕ ਸੇਵਾਵਾਂ ਵਿਭਾਗ ਨੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਰੈਡ ਰਿਬਨ ਕਲੱਬ ਪ੍ਰੋਗਰਾਮ ਦਾ ਆਯੋਜਨ ਕੀਤਾ | ਇਹ ਪ੍ਰੋਗਰਾਮ ਯੁਵਕ ਸੇਵਾਵਾਂ ਦੇ ਸਹਾਇਕ ਨਿਰਦੇਸ਼ਕ ਰਵੀ ਪਾਲ ਤੇ ਵਿਸ਼ਾਲ ਕੁਮਾਰ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੇ ਹਿੱਸੇ ਵਜੋਂ ਪੋਸਟਰ ਮੇਕਿੰਗ, ਸਲੋਗਨ-ਰਾਈਟਿੰਗ ਤੇ ਭਾਸ਼ਣ (ਘੋਸ਼ਣਾ) ਮੁਕਾਬਲੇ ਕਰਵਾਏ ਗਏ | ਜਿਸ 'ਚ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਮੁਕਾਬਲਿਆਂ ਲਈ ਜਿਊਰੀ 'ਚ ਸੰਗੀਤਾ ਮਲਹੋਤਰਾ (ਸ਼ਾਂਤੀ ਦੇਵੀ ਆਰੀਆ ਕਾਲਜ) ਤੇ ਰਾਜੇਸ਼ ਕੁਮਾਰ (ਸਰਕਾਰੀ ਆਈ.ਟੀ.ਆਈ.) ਸ਼ਾਮਿਲ ਸਨ | ਪੋਸਟਰ ਮੇਕਿੰਗ ਮੁਕਾਬਲੇ 'ਚ ਪਹਿਲਾ ਰਾਧਿਕਾ ਵਰਮਾ (ਏਾਜਲ ਕਾਲਜ ਆਫ਼ ਐਜੂਕੇਸ਼ਨ), ਦੂਜਾ ਵੰਸ਼ਿਕਾ ਠਾਕੁਰ (ਐਸ. ਕਾਲਜ ਆਫ਼ ਐਜੂਕੇਸ਼ਨ), ਤੀਜਾ ਭੂਮਿਕਾ ਸ਼ਰਮਾ (ਰਮਾ ਚੋਪੜਾ ਕਾਲਜ), ਸਲੋਗਨ ਲਿਖਣ ਮੁਕਾਬਲਾ 'ਚ ਪਹਿਲਾ ਦਾਨਵੀ (ਐਸ.ਡੀ. ਕਾਲਜ), ਦੂਜਾ ਮਨੀਸ਼ਾ (ਸਾਈਾ ਕਾਲਜ ਆਫ਼ ਐਜੂਕੇਸ਼ਨ), ਤੀਜਾ ਖ਼ੁਸ਼ੀ (ਸ੍ਰੀ ਸਾਈਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ), ਭਾਸ਼ਣ ਮੁਕਾਬਲੇ ਵਿਚ ਪਹਿਲਾ ਭਾਵਨਾ (ਅਮਨ ਭੱਲਾ ਕਾਲਜ ਆਫ਼ ਐਜੂਕੇਸ਼ਨ), ਦੂਜਾ ਨਿਹਾਰਕਾ (ਆਰੀਆ ਕਾਲਜ), ਤੀਜਾ ਅਕਸ਼ਿਤ ਸ਼ਰਮਾ (ਸ੍ਰੀ ਸਾਈਾ ਕਾਲਜ ਆਫ਼ ਫਾਰਮੇਸੀ) ਨੇ ਹਾਸਲ ਕੀਤਾ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਜਾਗਰੂਕਤਾ ਫੈਲਾਉਣ ਲਈ ਅਜਿਹੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਮੁੱਖ ਮਹਿਮਾਨ ਡਾ: ਗੁਰਮੀਤ ਕੌਰ ਤੇ ਵੱਖ-ਵੱਖ ਮੁਕਾਬਲਿਆਂ ਦੇ ਜੱਜਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ਼ੀਤਲ (ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ), ਮਿਸ ਸ਼ਿਲਪਾ (ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ), ਰੌਕੀ ਮਹਿਰਾ (ਅਮਨ ਭੱਲਾ ਕਾਲਜ), ਨਿਰਪਾਲ ਰਾਣਾ (ਐਸ.ਡੀ. ਕਾਲਜ ਆਫ਼ ਐਜੂਕੇਸ਼ਨ) ਆਦਿ ਹਾਜ਼ਰ ਸਨ |