19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨੌਜਵਾਨ ਵਲੋਂ ਸਪੀਡ ਪੋਸਟ ਰਾਹੀਂ ਭੇਜੇ ਗਏ 15 ਹਜ਼ਾਰ ਦੇ ਬੂਟ ਹੋਏ ਗ਼ਾਇਬ

Ad Position 21
No active advertisement
ਅਜੀਤ ਡੈਸਕ 21-02-2026
ਗੁਰਦਾਸਪੁਰ, 20 ਫਰਵਰੀ (ਗੁਰਪ੍ਰਤਾਪ ਸਿੰਘ)-ਡਾਕ ਵਿਭਾਗ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਵਲੋਂ ਭੇਜੀ ਗਈ ਸਪੀਡ ਪੋਸਟ ਰਹੱਸਮਈ ਢੰਗ ਨਾਲ ਲਾਪਤਾ ਹੋ ਗਈ | ਇਸ ਸਬੰਧੀ ਨੌਜਵਾਨ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਡਾਕਘਰ ਦੇ ਚੱਕਰ ਲਗਾ ਰਿਹਾ ਹੈ | ਪਰ ਹੁਣ ਤੱਕ ਉਸ ਨੰੂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ ਹੈ | ਪੀੜਤ ਨੌਜਵਾਨ ਸਕਸ਼ਮ ਦਾ ਦਾਅਵਾ ਹੈ ਕਿ ਉਸ ਨੇ ਨਿਰਧਾਰਿਤ ਫ਼ੀਸ ਅਦਾ ਕਰਕੇ 15 ਹਜ਼ਾਰ ਰੁਪਏ ਦੇ ਬੂਟ ਸਪੀਡ ਪੋਸਟ ਰਾਹੀਂ ਹੈਦਰਾਬਾਦ ਭੇਜੇ ਸਨ ਤਾਂ ਜੋ ਇਹ ਸਮੇਂ ਸਿਰ ਪਹੁੰਚ ਜਾਣ | ਪਰ ਲਗਭਗ ਦੋ ਮਹੀਨਿਆਂ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਅਦ ਵੀ ਇਹ ਕੋਰੀਅਰ ਹੈਦਰਾਬਾਦ ਨਹੀਂ ਪਹੁੰਚਿਆ ਹੈ | ਉਸ ਨੇ ਦੋਸ਼ ਲਗਾਏ ਕਿ ਡਾਕਘਰ ਦੇ ਕਰਮਚਾਰੀ ਨਾ ਤਾਂ ਸਹੀ ਜਾਣਕਾਰੀ ਦੇ ਰਹੇ ਹਨ ਤੇ ਨਾ ਹੀ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ | ਨੌਜਵਾਨ ਦਾ ਦੋਸ਼ ਹੈ ਕਿ ਉਸ ਨੰੂ ਹਰ ਵਾਰ ਵੱਖ-ਵੱਖ ਜਵਾਬ ਦੇ ਕੇ ਟਾਲਿਆ ਜਾਂਦਾ ਹੈ | ਜਿਸ ਨੇ ਉਸ ਨੰੂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਦਿੱਤਾ ਹੈ | ਨੌਜਵਾਨ ਨੇ ਡਾਕ ਵਿਭਾਗ ਦੇ ਕੰਮਕਾਜ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਸਪੀਡ ਪੋਸਟ ਵਰਗੀ ਸੁਰੱਖਿਅਤ ਸੇਵਾ 'ਚ ਵੀ ਪਾਰਸਲ ਗ਼ਾਇਬ ਹੁੰਦੇ ਹਨ ਤਾਂ ਜਨਤਾ ਕਿਸ 'ਤੇ ਵਿਸ਼ਵਾਸ ਕਰ ਸਕਦੀ ਹੈ | ਪੀੜਤ ਨੇ ਮੰਗ ਕੀਤੀ ਹੈ ਕਿ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰਨ, ਕੋਰੀਅਰ ਦਾ ਪਤਾ ਲਗਾਉਣ ਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨ | ਇਸ ਮਾਮਲੇ ਸਬੰਧੀ ਡਾਕਘਰਾਂ ਦੇ ਸੁਪਰਡੈਂਟ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਲੜਕੇ ਨੇ ਇਕ ਪਾਰਸਲ ਭੇਜਿਆ ਸੀ ਜੋ ਦਿੱਲੀ ਪਹੁੰਚਿਆ | ਪਰ ਬਾਅਦ 'ਚ ਗੁੰਮ ਹੋ ਗਿਆ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਤੇ ਨਿਆਂ ਲਈ ਕਮਿਸ਼ਨ ਵਚਨਬੱਧ- ਚੇਅਰਮੈਨ ਗੜ੍ਹੀ ਅਗਲੀ ਖ਼ਬਰ ਮੁੱਖ ਡਾਕਘਰ ਗੁਰਦਾਸਪੁਰ ਤੋਂ ਸਕੂਟਰੀ ਚੋਰੀ
Ad Position 24