ਗੁਰਦਾਸਪੁਰ, 20 ਫਰਵਰੀ (ਅਸ਼ੋਕ ਸ਼ਰਮਾ)-ਪੰਜਾਬ ਹਰਿਆਣਾ ਹਾਈਕੋਰਟ ਦੇ ਬਾਰ ਕੌਂਸਲ ਮੈਂਬਰਾਂ ਦੀਆਂ 17 ਤੇ 18 ਮਾਰਚ ਨੰੂ ਹੋ ਰਹੀਆਂ ਚੋਣਾਂ ਦੇ ਸਬੰਧ ਵਿਚ ਅੱਜ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਤੇ ਸਾਬਕਾ ਚੇਅਰਮੈਨ ਪੰਜਾਬ ਹਰਿਆਣਾ ਹਾਈਕੋਰਟ ਐਡਵੋਕੇਟ ਕਰਨਜੀਤ ਸਿੰਘ ਗੁਰਦਾਸਪੁਰ ਵਿਖੇ ਉਚੇਚੇ ਤੌਰ 'ਤੇ ਪਹੁੰਚੇ, ਜਿਥੇ ਉਨ੍ਹਾਂ ਦਾ ਸੀਨੀਅਰ ਐਡਵੋਕੇਟ ਕਰਨਜੀਤ ਸਿੰਘ ਵਲੋਂ ਸਾਥੀਆਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ | ਉਪਰੰਤ ਉਨ੍ਹਾਂ ਵਲੋਂ ਚੈਂਬਰ ਵਿਚ ਵਕੀਲਾਂ ਨੰੂ ਨਿੱਜੀ ਤੌਰ 'ਤੇ ਮਿਲ ਕੇ 31 ਨੰਬਰ 'ਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਥੀਆਂ ਵਲੋਂ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੰੂ ਸੰਬੋਧਨ ਕਰਦਿਆਂ ਐਡਵੋਕੇਟ ਕਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਵਕੀਲਾਂ ਦੀ ਹਰ ਸੰਭਵ ਮਦਦ ਕੀਤੀ ਹੈ ਅਤੇ ਉਨ੍ਹਾਂ ਦੇ ਕੰਮਾਂ ਨੰੂ ਤਰਜੀਹ ਦਿੱਤੀ ਹੈ | ਜਿਸ ਦੀ ਬਦੌਲਤ ਅੱਜ ਉਹ ਮੁੜ ਇਥੇ ਸਹਿਯੋਗ ਲਈ ਆਏ ਹਨ | ਜਿਸ 'ਤੇ ਸਮੂਹ ਵਕੀਲਾਂ ਨੇ ਉਨ੍ਹਾਂ ਨੰੂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ | ਐਡਵੋਕੇਟ ਕਰਨਜੀਤ ਸਿੰਘ ਨੇ ਗੁਰਦਾਸਪੁਰ ਵਿਖੇ ਲਾਇਬ੍ਰੇਰੀ ਦੇ ਕੰਮਾਂ ਲਈ ਚੋਣਾਂ ਤੋਂ ਬਾਅਦ 2 ਲੱਖ ਰੁਪਏ ਦੇ ਪੈਕੇਜ ਦੇਣ ਦਾ ਐਲਾਨ ਵੀ ਕੀਤਾ | ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਹੋਣ ਕਰਕੇ ਵਕੀਲਾਂ ਨੇ ਉਨ੍ਹਾਂ ਨੰੂ ਬਹੁਤ ਮਾਣ ਦਿੱਤਾ ਹੈ, ਜਿਸ ਨੰੂ ਉਹ ਕਦੇ ਭੁਲਾ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਦੇ ਹੀ ਜੇਤੂ ਮੈਂਬਰ ਕੌਂਸਲ ਪੰਜਾਬ ਦੇ ਵਕੀਲਾਂ ਦੇ ਕੰਮ ਕਰਵਾ ਸਕਦੇ ਹਨ | ਜਦੋਂ ਕਿ ਹਰਿਆਣਾ ਦੇ ਵਕੀਲ ਪੰਜਾਬ ਦੇ ਵਕੀਲਾਂ ਦੇ ਸੁਹਿਰਦ ਨਹੀਂ ਹੋ ਸਕਦੇ, ਇਸ ਲਈ ਹਮੇਸ਼ਾ ਪੰਜਾਬ ਦੇ ਵਕੀਲਾਂ ਨੰੂ ਹੀ ਵੋਟ ਪਾ ਕੇ ਜਿਤਾਇਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ ਦੀ ਵੋਟ 60 ਹਜ਼ਾਰ ਦੇ ਕਰੀਬ ਹੈ | ਜਦੋਂ ਕਿ ਪੰਜਾਬ ਦੀ ਵੋਟ 37 ਹਜ਼ਾਰ ਦੇ ਕਰੀਬ ਹੈ | ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ 'ਚ ਹਰ ਚੁਣੌਤੀ ਦਾ ਡੱਟ ਕੇ ਸਾਹਮਣਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਦੇ ਨੌਜਵਾਨ ਵਕੀਲਾਂ ਦੀ ਪਲੇਸਮੈਂਟ ਲਈ ਕੰਪਨੀ ਰਾਹੀਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ, ਜਿਸ ਨਾਲ ਉਨ੍ਹਾਂ ਨੰੂ ਰੁਜ਼ਗਾਰ ਦੇ ਵਧੀਆ ਮੌਕੇ ਮਿਲ ਸਕਣ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੰੂ ਦੋ ਵਾਰ ਜਿੱਤ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ ਅਤੇ ਇਸ ਵਾਰ ਉਨ੍ਹਾਂ ਨੰੂ ਗੁਰਦਾਸਪੁਰ ਦੇ ਵਕੀਲਾਂ 'ਤੇ ਪੂਰਾ ਮਾਣ ਹੈ ਕਿ ਉਹ ਉਨ੍ਹਾਂ ਨੰੂ ਵੱਡੀ ਲੀਡ ਨਾਲ ਜੇਤੂ ਬਣਾਉਣਗੇ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਪਾਲ ਸਿੰਘ ਨੇ ਵਕੀਲਾਂ ਨੰੂ ਕਰਨਜੀਤ ਸਿੰਘ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਸ਼ਰਮਾ, ਐਡਵੋਕੇਟ ਸੁਖਵਿੰਦਰ ਸਿੰਘ ਸੈਣੀ, ਐਡਵੋਕੇਟ ਪ੍ਰਕਾਸ਼ ਰਾਓ, ਐਡਵੋਕੇਟ ਰਾਕੇਸ਼ ਨਡਾਲਾ, ਐਡਵੋਕੇਟ ਲਖਵਿੰਦਰ ਸਿੰਘ, ਐਡਵੋਕੇਟ ਸੁਖਵਿੰਦਰ ਸਿੰਘ, ਐਡਵੋਕੇਟ ਅਸ਼ੋਕ ਤਿਵਾੜੀ, ਐਡਵੋਕੇਟ ਸੰਯੋਜਕ ਸਿੰਘ, ਐਡਵੋਕੇਟ ਬਲਵਿੰਦਰ ਕੌਰ ਬਾਜਵਾ, ਐਡਵੋਕੇਟ ਮੀਨੂ ਅੱਤਰੀ, ਐਡਵੋਕੇਟ ਹਰਮਨਜੀਤ ਕੌਰ, ਐਡਵੋਕੇਟ ਸੁਖਜਿੰਦਰ ਕੌਰ ਗੁਰਾਇਆ, ਐਡਵੋਕੇਟ ਸੁਖਦੀਪ ਕੌਰ, ਐਡਵੋਕੇਟ ਹਰਪ੍ਰੀਤ ਕੌਰ, ਐਡਵੋਕੇਟ ਪਲਵਿੰਦਰ ਬੋਪਾਰਾਏ, ਐਡਵੋਕੇਟ ਸੁਮਿਤ ਤਿਵਾੜੀ, ਐਡਵੋਕੇਟ ਨਿਤਿਸ਼ ਸ਼ਰਮਾ, ਐਡਵੋਕੇਟ ਹਰਜਿੰਦਰ ਸਿੰਘ, ਐਡਵੋਕੇਟ ਬਲਬੀਰ ਸਿੰਘ ਗਿੱਲ, ਸੀਨੀਅਰ ਵਕੀਲ ਪ੍ਰਦੀਪ ਸਿੰਘ ਸੈਣੀ, ਐਡਵੋਕੇਟ ਜਗਮੋਹਨ ਸਿੰਘ ਵਾਲੀਆ, ਐਡਵੋਕੇਟ ਕਰਨਜੀਤ ਸਿੰਘ ਵਾਲੀਆ ਤੋਂ ਇਲਾਵਾ ਹੋਰ ਵਕੀਲਾਂ ਨੇ ਐਡਵੋਕੇਟ ਕਰਨਜੀਤ ਸਿੰਘ ਦੀ ਜਿੱਤ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ |