ਡੇਰਾ ਬਾਬਾ ਨਾਨਕ, 21 ਫਰਵਰੀ (ਹੀਰਾ ਸਿੰਘ ਮਾਂਗਟ)-ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਪਿੰਡ ਹਰੂਵਾਲ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਪੰਜਾਬ ਦਾ ਵਿਕਾਸ ਬਿਨਾਂ ਪੱਖਪਾਤ ਤੇ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਕਾਰਜਾਂ ਦੇ ਕੰਮ 'ਆਪ' ਦੀ ਸਰਕਾਰ ਵਲੋਂ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਹਨ, ਉਹ ਪਿਛਲੀਆਂ ਸਰਕਾਰਾਂ 50 ਸਾਲ ਨਹੀਂ ਕਰਵਾ ਸਕੀਆਂ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਤੇ ਉਹ 2027 ਵਿਚ ਕੰਮ ਨੂੰ ਵੋਟਾਂ ਪਾਉਣਗੇ ਚੰਮ ਨੂੰ ਨਹੀਂ | ਸ: ਰੰਧਾਵਾ ਨੇ ਕਿਹਾ ਕਿ 'ਆਪ' ਵਲੋਂ ਕਰਵਾਏ ਜਾ ਰਹੇ ਕੰਮਾਂ ਦੇ ਸਦਕਾ 2027 ਵਿਚ ਆਉਣ ਵਾਲੀ ਸਰਕਾਰ ਵੀ ਫਿਰ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, 'ਆਪ' ਆਗੂ ਸਤਨਾਮ ਸਿੰਘ, ਹਰਦੇਵ ਸਿੰਘ, ਸਾ. ਸਰਪੰਚ ਅਤਰ ਸਿੰਘ, ਡਾ. ਅਮਰੀਕ ਸਿੰਘ, ਲਵਪ੍ਰੀਤ ਸਿੰਘ ਪੀ.ਏ., ਸੁਖਦੇਵ ਸਿੰਘ ਨਿਹੰਗ, ਬਿਕਰਮਜੀਤ ਸਿੰਘ ਸਰਪੰਚ ਮਛਰਾਲਾ, ਰਾਮਪਾਲ ਸੈਕਟਰੀ, ਰਕੇਸ਼ ਕੁਮਾਰ ਪ੍ਰਬੰਧਕ, ਹਰਿੰਦਰ ਸਿੰਘ ਸੈਕਟਰੀ, ਸਾਹਿਬ ਗਿੱਲ ਸੈਕਟਰੀ, ਜਸਵਿੰਦਰ ਸਿੰਘ ਸੈਕਟਰੀ, ਪ੍ਰਗਟ ਸਿੰਘ ਸੈਕਟਰੀ, ਜਗਮੋਹਨ ਸਿੰਘ, ਨਿਰਮਲ ਸਿੰਘ ਫ਼ੌਜੀ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ |