ਡੇਰਾ ਬਾਬਾ ਨਾਨਕ, 21 ਫਰਵਰੀ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ 21 ਮਾਰਚ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ 27 ਦੀਆਂ ਚੋਣਾਂ ਦਾ ਮੁੱਢ ਬੰਨੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਵੈਰੋਕੇ ਨੇ ਡੇਰਾ ਬਾਬਾ ਨਾਨਕ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ ਇਸ ਰੈਲੀ ਨੂੰ ਲੈ ਕੇ ਹਲਕਾ ਡੇਰਾ ਬਾਬਾ ਨਾਨਕ ਦੇ ਅਕਾਲੀ ਵਰਕਰਾਂ ਅੰਦਰ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਮਿਹਨਤ ਸਦਕਾ ਇਸ ਰੈਲੀ ਵਿਚ ਰਿਕਾਰਡਤੋੜ ਇਕੱਠ ਹੋਵੇਗਾ | ਇਸ ਮੌਕੇ ਧਰਮਪਾਲ ਸਿੰਘ ਸਿਟੀ ਪ੍ਰਧਾਨ, ਕੁਲਜੀਤ ਸਿੰਘ ਮਝੈਲ, ਜਥੇਦਾਰ ਅਮਰੀਕ ਸਿੰਘ ਠੇਠਰਕੇ, ਜਗਰੂਪ ਸਿੰਘ ਸ਼ਾਹਪੁਰ ਜਾਜਨ, ਬਲਦੇਵ ਸਿੰਘ ਤਪਾਲਾ, ਜੋਗਾ ਸਿੰਘ ਮਾਨ, ਮੋਹਨ ਸਿੰਘ ਚਾਕਾਂਵਾਲੀ, ਅਮਰਜੀਤ ਸਿੰਘ ਸਾਧਾਂਵਾਲੀ, ਸਤਨਾਮ ਸਿੰਘ ਮੇਲਾ, ਜਗਮੋਹਨ ਸਿੰਘ ਹਰੂਵਾਲ, ਅਤਰ ਸਿੰਘ ਹਰੂਵਾਲ, ਸੁਰਜੀਤ ਸਿੰਘ ਕਾਦੀਆਂ, ਮਨਜੀਤ ਸਿੰਘ ਖੁਸ਼ਹਾਲਪੁਰ, ਰਣਬੀਰ ਸਿੰਘ ਅਬਦਾਲ, ਮੰਗਲ ਸਿੰਘ ਅਬਦਾਲ, ਪ੍ਰੀਤਮ ਸਿੰਘ ਭਗਠਾਣਾ ਤੁੱਲੀਆਂ, ਸੁੱਚਾ ਸਿੰਘ ਮਛਰਾਲਾ, ਆਸਾ ਸਿੰਘ ਤਲਵੰਡੀ ਗੁਰਾਇਆ, ਅਮਰਜੀਤ ਸਿੰਘ ਸਿੰਘਪੁਰਾ, ਜਸਪਿੰਦਰ ਸਿੰਘ ਝੰਗੀ, ਮਨਜੀਤ ਸਿੰਘ ਮੂਲੋਵਾਲੀ, ਰਤਨ ਸਿੰਘ ਮੂਲੋਵਾਲੀ, ਸੁਖਵਿੰਦਰ ਸਿੰਘ ਜੌੜੀਆਂ ਕਲਾਂ, ਮੋਹਣ ਸਿੰਘ ਸਰਪੰਚ ਕੋਟ ਦਲਪਤ ਰਾਏ, ਪਲਵਿੰਦਰ ਸਿੰਘ ਰਾਮਦਿਵਾਲੀ, ਬਲਜੀਤ ਸਿੰਘ ਖੰਨਾ ਚਮਾਰਾਂ, ਸਿਮਰਪਾਲ ਸਿੰਘ ਧਰਮਕੋਟ ਪੱਤਨ, ਲਖਬੀਰ ਸਿੰਘ ਡਾਲਾ, ਪ੍ਰੀਤਮ ਸਿੰਘ ਮੰੰਗੀਆਂ, ਪ੍ਰਗਟ ਸਿੰਘ ਕੋਠਾ, ਅਮਰਵੀਰ ਸਿੰਘ ਕੋਠਾ, ਜੋਗਿੰਦਰ ਸਿੰਘ ਭਗਠਾਣਾ, ਮਹਿੰਦਰ ਸਿੰਘ ਵੈਰੋਕੇ, ਰਣਬੀਰ ਸਿੰਘ ਵੈਰੋਕੇ, ਸੁਖਵੰਤ ਸਿੰਘ ਚੌੜਾ ਬਾਜਵਾ, ਦਲਜੀਤ ਸਿੰਘ ਚੌੜਾ ਬਾਜਵਾ, ਬਲਵਿੰਦਰ ਸਿੰਘ ਚੌੜਾ ਬਾਜਵਾ, ਜੋਗਿੰਦਰ ਸਿੰਘ ਪੱਬਾਰਾਲੀ, ਜਤਿੰਦਰ ਸਿੰਘ ਰਵਾਲ, ਬਲਜਿੰਦਰ ਸਿੰਘ ਤਲਵੰਡੀ ਰਾਮਾ, ਮੰਗਲ ਸਿੰਘ ਪੱਬਾਂਰਾਲੀ, ਗੁਰਚਰਨ ਸਿੰਘ ਟਰਪੱਲਾ, ਨਿਰਮਲ ਸਿੰਘ ਨਿਕੋਸਰਾਂ, ਬੱਬੂ ਸ਼ਾਹਪੁਰ ਜਾਜਨ, ਬਲਕਾਰ ਸਿੰਘ ਚੈਨੇਵਾਲ, ਹਰਦਿਆਲ ਸਿੰਘ ਚੈਨੇਵਾਲ, ਮੱਖਣ ਸਿੰਘ ਬਸੰਤਕੋਟ ਆਦਿ ਅਕਾਲੀ ਵਰਕਰ ਹਾਜ਼ਰ ਸਨ |