ਬਟਾਲਾ, 21 ਫਰਵਰੀ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਲੋਂ ਸਵਰਗੀ ਚਰਨਜੀਤ ਖੋਸਲਾ ਸਾਬਕਾ ਚੇਅਰਮੈਨ ਨੂੰ ਉਨ੍ਹਾਂ ਦੀ 13ਵੀਂ ਬਰਸੀ 'ਤੇ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਸਕੂਲ ਕੈਂਪਸ ਵਿਚ ਇਕ ਸ਼ੋਕ ਸਭਾ ਕੀਤੀ ਗਈ, ਜਿਥੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ, ਪਿ੍ੰਸੀਪਲ ਡਾ. ਬਿੰਦੂ ਭੱਲਾ, ਪ੍ਰਬੰਧਕੀ ਕਮੇਟੀ ਮੈਂਬਰ ਸ: ਭੁਪਿੰਦਰ ਸਿੰਘ, ਕਮਲ ਅਰੋੜਾ, ਸ੍ਰੀਮਤੀ ਮੋਨਿਕਾ ਖੋਸਲਾ, ਸ੍ਰੀਮਤੀ ਮਨੀਸਾ ਖੋਸਲਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪ੍ਰੋਗਰਾਮ ਦੀ ਸੁਰੂਆਤ ਸ਼ਾਂਤੀ ਪਾਠ, ਭਜਨ ਅਤੇ ਸ਼ਬਦ ਗਾਇਨ ਨਾਲ ਹੋਈ | ਉਨ੍ਹਾਂ ਦੇ ਸਾਧਾਰਨ ਜੀਵਨ, ਸ਼ਖ਼ਸੀਅਤ ਅਤੇ ਸਿੱਖਿਆ ਪ੍ਰਤੀ ਅਟੁੱਟ ਸਮਰਪਣ ਨੂੰ ਯਾਦ ਕੀਤਾ ਗਿਆ | ਉਨ੍ਹਾਂ ਦੁਆਰਾ ਸਥਾਪਿਤ ਕੀਤੇ ਗਏ ਆਦਰਸ਼ ਅੱਜ ਵੀ ਸਕੂਲ ਪਰਿਵਾਰ ਨੂੰ ਪ੍ਰੇਰਿਤ ਕਰਦੇ ਹਨ | ਇਸ ਮੌਕੇ ਇਕ ਪ੍ਰਣ ਲਿਆ ਗਿਆ ਕਿ ਸਕੂਲ ਪਰਿਵਾਰ, ਉਨ੍ਹਾਂ ਦੇ ਮਾਰਗ 'ਤੇ ਚਲਦੇ ਹੋਏ ਸਿੱਖਿਆ ਦੀ ਰੌਸ਼ਨੀ ਨੂੰ ਜਗਾਈ ਰੱਖੇਗਾ ਅਤੇ ਸਮਾਜ ਦੇ ਉੱਨਤੀ ਵਿਚ ਯੋਗਦਾਨ ਪਾਵੇਗਾ |