17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਕਨੌਰ ਦੇ ਵਿਅਕਤੀ ਨੰੂ ਲਾਵਾਰਸ ਕੁੱਤਿਆਂ ਨੇ ਵੱਢਿਆ

Ad Position 21
No active advertisement
ਅਜੀਤ ਡੈਸਕ 22-02-2026
ਤਾਰਾਗੜ੍ਹ, 21 ਫਰਵਰੀ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਬਕਨੌਰ ਤੇ ਉਸ ਦੇ ਨਜ਼ਦੀਕ ਪੈਂਦੇ ਪਿੰਡ ਤਾਰਾਗੜ੍ਹ, ਨਰਾਇਣਪੁਰ, ਸਾਬਚੱਕ, ਜਾਨੀਚੱਕ, ਬੇਗੋਵਾਲ, ਮਾਜਰਾ, ਸੰਬੂਚੱਕ, ਖੋਖੋਚੱਕ, ਭਟੋਆ, ਰਤਨਗੜ੍ਹ ਆਦਿ ਪਿੰਡਾਂ ਅੰਦਰ ਲਾਵਾਰਸ ਕੁੱਤਿਆਂ ਨੇ ਦਹਿਸ਼ਤ ਮਚਾਈ ਹੋਈ ਹੈ | ਇਹ ਲਾਵਾਰਸ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਕਾਰਨ ਪਿੰਡਾਂ ਅੰਦਰ ਬਜ਼ੁਰਗਾਂ ਤੇ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਕਨੌਰ ਪਿੰਡ ਦੇ ਇਕ ਵਿਅਕਤੀ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ | ਇਸ ਸੰਬੰਧੀ ਰਜਨੀਸ਼ ਚੰਦਰ ਸੈਣੀ ਨੇ ਦੱਸਿਆ ਕਿ ਕੱਲ੍ਹ ਰਾਤ ਉਹ ਆਪਣੇ ਘਰ ਤੋਂ ਕਰਿਆਨੇ ਦੀ ਦੁਕਾਨ 'ਤੇ ਕੁਝ ਸਾਮਾਨ ਲੈਣ ਲਈ ਗਿਆ ਅਤੇ ਗਲੀ 'ਚ ਝੁੰਡ ਬਣਾ ਕੇ ਬੈਠੇ ਕੁੱਤਿਆਂ ਵਿਚੋਂ ਇਕ ਲਾਵਾਰਸ ਕੁੱਤੇ ਨੇ ਉਸ ਦੀ ਲੱਤ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ | ਉਸ ਨੇ ਦੱਸਿਆ ਕਿ ਪਿੰਡ ਬਕਨੌਰ ਵਿਖੇ ਲਾਵਾਰਸ ਕੁੱਤਿਆਂ ਦੀ ਬਹੁਤ ਦਹਿਸ਼ਤ ਹੈ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਉਸ ਨੇ ਦੱਸਿਆ ਕਿ ਇਹ ਲਾਵਾਰਸ ਕੁੱਤੇ ਪਿੰਡ ਅੰਦਰ ਝੁੰਡ ਬਣਾ ਕੇ ਬੈਠੇ ਰਹਿੰਦੇ ਹਨ ਤੇ ਆਉਣ ਜਾਣ ਵਾਲੇ ਰਾਹਗੀਰਾਂ 'ਤੇ ਅਚਾਨਕ ਹਮਲਾ ਕਰ ਦਿੰਦੇ ਹਨ | ਇਸ ਸੰਬੰਧੀ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤੇ ਪੰਚਾਇਤ ਮੈਂਬਰ ਸ਼ਾਲੂ ਸੈਣੀ ਨੇ ਕਿਹਾ ਕਿ ਜਲਦ ਹੀ ਸੰਬੰਧਿਤ ਵਿਭਾਗ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਛਤਰਪਤੀ ਸ਼ਿਵਾ ਜੀ ਰਾਓ ਭੋਂਸਲੇ ਦੇ ਜਨਮ ਦਿਵਸ ਮੌਕੇ ਪ੍ਰੋਗਰਾਮ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀ ਨੇ ਐਨ.ਡੀ.ਏ ਅਤੇ ਐਸ.ਐਸ.ਬੀ. ਪਾਸ ਕਰਕੇ ਭਾਰਤੀ ਫ਼ੌਜ 'ਚ ਬਣਾਇਆ ਸਥਾਨ
Ad Position 24