ਬਟਾਲਾ, 25 ਫਰਵਰੀ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਸ਼ੀਤਲਾ ਮਾਤਾ ਮੰਦਰ ਵਿਚ ਚੱਲ ਰਹੇ ਸ਼੍ਰੀ ਕ੍ਰਿਸ਼ਨ ਕਥਾਮਿ੍ਤ ਦੇ ਅੱਜ ਦੂਸਰੇ ਦਿਨ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ਿਆ ਸਾਧਵੀ ਸੁਸ਼੍ਰੀ ਸੋਮਿਆ ਭਾਰਤੀ ਨੇ ਸਮਝਾਇਆ ਕਿ ਭਗਵਾਨ ਦੇ ਜੀਵਨ 'ਤੇ ਆਧਾਰਿਤ ਬਹੁਤ ਸਾਰੇ ਧਾਰਮਿਕ ਗ੍ਰੰਥ ਹਨ, ਜੋ ਉਨ੍ਹਾਂ ਦੇ ਪਵਿੱਤਰ ਲੀਲਾਵਾਂ ਦਾ ਵਰਨਣ ਕਰਦੇ ਹਨ | ਸ਼੍ਰੀਮਤੀ ਸੋਮਿਆ ਭਾਰਤੀ ਨੇ ਦੱਸਿਆ ਕਿ ਮਹਾਂਪੁਰਖਾਂ ਦੇ ਲੀਲਾਂ ਨੂੰ ਬ੍ਰਹਮ ਲੀਲਾਂ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਲੀਲਾਂ ਅਲੌਕਿਕ ਹਨ, ਜਿਸ ਵਿਚ ਹਰ ਮਨੁੱਖ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅਸੀਂ ਆਪਣੀ ਸੰਸਾਰਿਕਬੁੱਧੀ ਨਾਲ ਉਸ ਦੀਆਂ ਅਲੌਕਿਕ ਲੀਲਾਂਵਾਂ ਨੂੰ ਨਹੀ ਸਮਝ ਸਕਦੇ ਹਾਂ | ਸਵਾਮੀ ਸੁਖਦੇਵਾਨੰਦ, ਸਵਾਮੀ ਧਰਮਜੀ, ਸਾਧਵੀ ਰੁਕਮਣੀ ਭਾਰਤੀ, ਸਾਧਵੀ ਕਵਲ ਭਾਰਤੀ ਜੀ ਦੇ ਨਾਲ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਅਰਵਿੰਦ ਖੋਸਲਾ, ਅਸ਼ੋਕ ਅਗਰਵਾਲ, ਸੁਦੇਸ਼ ਬਾਂਸਲ, ਰਾਜੀਵ ਅਗਰਵਾਲ, ਨਿਤਨ ਅਗਰਵਾਲ, ਅਮਰਜੀਤ ਸਿੰਘ, ਅਸ਼ੋਕ ਬਾਂਸਲ, ਅਸ਼ਵਨੀ ਬਾਂਸਲ, ਰਮਨ ਨਈਅਰ, ਨਰਿੰਦਰ ਮਹਿਤਾ, ਨਰਿੰਦਰ ਸੇਖੜੀ, ਅਮਲਾ ਸ਼ਰਮਾ, ਨਵੀਨ ਗੰਭੀਰ, ਦੀਪਕ ਸ਼ਰਮਾ, ਭਾਰਤ ਭੂਸ਼ਣ ਅਗਰਵਾਲ, ਅਰਵਿੰਦ ਜੁਲਕਾ, ਗੁਲਸ਼ਨ ਵਰਮਾ, ਸਹਿਦੇਵ, ਪੰਡਿਤ ਸ਼ੰਭੂ ਨੇ ਕਥਾ ਵਿਚ ਸ਼ਮੂਲੀਅਤ ਕੀਤੀ |