ਫ਼ਤਹਿਗੜ੍ਹ ਚੂੜੀਆਂ, 25 ਫਰਵਰੀ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਦੇ ਕਾਮਰਸ ਵਿਭਾਗ ਵਲੋਂ ਵਿਦਿਆਰਥਣਾਂ ਲਈ ਇਕ ਵਿਦਿਅਕ ਫੇਰੀ ਲਗਾਈ ਗਈ, ਜਿਸ ਦੇ ਤਹਿਤ ਵਿਦਿਆਰਥਣਾਂ ਨੇ ਖੰਨਾ ਪੇਪਰ ਮਿੱਲ ਅੰਮਿ੍ਤਸਰ ਦਾ ਦੌਰਾ ਕੀਤਾ | ਵਿਦਿਆਰਥਣਾਂ ਨੇ ਪੇਪਰ ਬਣਨ ਦੀ ਪ੍ਰਕਿਰਿਆ, ਰੀਸਾਈਕਿਲੰਗ, ਰੀਇੰਕਿੰਗ ਤੇ ਪੈਕਿੰਗ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਆਧੁਨਿਕ ਮਸ਼ੀਨਰੀ ਤੇ ਫੈਕਟਰੀ ਦੇ ਸੁਰੱਖਿਆ ਮਾਪਦੰਡਾਂ ਬਾਰੇ ਵੀ ਅਹਿਮ ਨੁਕਤੇ ਸਿੱਖੇ | ਇਸ ਜਾਣਕਾਰੀ ਭਰਪੂਰ ਇੰਡਸਟਰੀਅਲ ਫੇਰੀ ਉਪਰੰਤ ਵਿਦਿਆਰਥਣਾਂ ਨੇ ਮਾਲ ਆਫ਼ ਅੰਮਿ੍ਤਸਰ (ਅਲਫ਼ਾ ਵਨ) ਵਿਖੇ ਵੀ ਮਾਰਕਟਿੰਗ, ਗ੍ਰਾਹਕ, ਸਰਵਿਸ, ਬਿਿਲੰਗ ਸਿਸਟਮ ਤੇ ਬਿਜਨਸ ਖੇਤਰ ਬਾਰੇ ਬਹੁਤ ਅਹਿਮ ਜਾਣਕਾਰੀ ਹਾਸਲ ਕੀਤੀ | ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਕਿਹਾ ਕਿ ਕਾਲਜ ਤੋਂ ਬਾਹਰ ਜਾ ਕੇ ਵਿਹਾਰਕ ਗਿਆਨ ਹਾਸਿਲ ਕਰਨਾ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਹੈ | ਉਨ੍ਹਾਂ ਨੇ ਕਾਮਰਸ ਵਿਭਾਗ ਦੇ ਮੁਖੀ ਡਾ. ਰੁਚੀ ਕੋਹਲੀ ਦੁਆਰਾ ਉਲੀਕੇ ਇਸ ਦੌਰੇ ਲਈ ਉਨ੍ਹਾਂ ਦੀ ਤੇ ਪ੍ਰੋ. ਪ੍ਰਭਜੋਤ ਕੌਰ ਤੇ ਪ੍ਰੋ. ਪਰਮਿੰਦਰ ਕੌਰ ਦੀ ਪ੍ਰਸ਼ੰਸਾ ਕੀਤੀ |